ਸਵ: ਸ੍ਰੀ ਕਮਲ ਸ਼ਰਮਾ ਜੀ ਸਾਬਕਾ ਪ੍ਰਧਾਨ ਬੀਜੇਪੀ ਪੰਜਾਬ ਦੇ ਧਰਮ ਪਤਨੀ ਸ਼ਸ਼ੀ ਸ਼ਰਮਾ ਪਰਿਵਾਰ ਵੱਲੋਂ ਉਹਨਾਂ ਦੀ ਚੌਥੀ ਬਰਸੀ ਮੌਕੇ ਫਲਦਾਰ ਪੌਦੇ ਲਗਾਏ ਗਏ। ਖੂਨ ਦਾਨ ਕੈਂਪ ਲਗਾਇਆ ਗਿਆ। ਦਿਵਿਆ ਜੋਤੀ ਜਾਗਰਤੀ ਸੰਸਥਾਨ ਨੂਰ ਮਹਿਲ ਵੱਲੋਂ ਆਈਆਂ ਸਾਧਵੀਆਂ ਦੁਆਰਾ ਹਰੀ ਨਾਮ ਕੀਰਤਨ ਦਾ ਗੁਣ ਗਾਣ ਕੀਤਾ ਗਿਆ

ਸਵ: ਸ੍ਰੀ ਕਮਲ ਸ਼ਰਮਾ ਜੀ ਸਾਬਕਾ ਪ੍ਰਧਾਨ ਬੀਜੇਪੀ ਪੰਜਾਬ ਦੇ ਧਰਮ ਪਤਨੀ ਸ਼ਸ਼ੀ ਸ਼ਰਮਾ ਪਰਿਵਾਰ ਵੱਲੋਂ ਉਹਨਾਂ ਦੀ ਚੌਥੀ ਬਰਸੀ ਮੌਕੇ ਫਲਦਾਰ ਪੌਦੇ ਲਗਾਏ ਗਏ। ਖੂਨ ਦਾਨ ਕੈਂਪ ਲਗਾਇਆ ਗਿਆ। ਦਿਵਿਆ ਜੋਤੀ ਜਾਗਰਤੀ ਸੰਸਥਾਨ ਨੂਰ ਮਹਿਲ ਵੱਲੋਂ ਆਈਆਂ ਸਾਧਵੀਆਂ ਦੁਆਰਾ ਹਰੀ ਨਾਮ ਕੀਰਤਨ ਦਾ ਗੁਣ ਗਾਣ ਕੀਤਾ ਗਿਆ।

ਫਿਰੋਜਪੁਰ 27 ਅਕਤੂਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸਵ: ਸ੍ਰੀ ਕਮਲ ਸ਼ਰਮਾ ਸਾਬਕਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਚੌਥੀ ਬਰਸੀ ਮੌਕੇ ਉਹਨਾਂ ਦੀ ਧਰਮ ਪਤਨੀ ਸ਼ਸ਼ੀ ਸ਼ਰਮਾ, ਬੇਟੀ ਸ਼ੁਭਰਾ ਅਤੇ ਪਰਿਵਾਰ ਵੱਲੋਂ ਸਵਰਗੀ ਸ਼੍ਰੀ ਕਮਲ ਸ਼ਰਮਾ ਯਾਦਗਾਰੀ ਪਾਰਕ ਫਿਰੋਜਪੁਰ ਸ਼ਹਿਰ ਵਿੱਚ ਨਿੰਮ ਪਿੱਪਲ ਅਤੇ ਫਲਦਾਰ ਪੌਦੇ ਲਗਾਏ ਗਏ।

ਇਸ ਮੌਕੇ ਖੂਨਦਾਨ ਕੈਂਪ ਵਿੱਚ ਲਗਭਗ 30 ਵਿਅਕਤੀਆਂ ਨੇ ਖੂਨ ਦਾਨ ਕੀਤਾ ਜਿਸ ਵਿੱਚ ਉਹਨਾਂ ਦੀ ਸਪੁੱਤਰੀ ਸ਼ੁਭਰਾ ਸ਼ਰਮਾ, ਦਵਿੰਦਰ ਬਜਾਜ ਵੀ ਸ਼ਾਮਿਲ ਸਨ।

ਦਿਵਿਆ ਜੋਤੀ ਜਾਗਰਤੀ ਸੰਸਥਾਨ ਨੂਰ ਮਹਿਲ ਵੱਲੋਂ ਆਈਆਂ ਸਾਧਵੀਆਂ ਰੁਪੇਸ਼ਵਰੀ ਭਾਰਤੀ ਜੀ ਭਜਨ ਗਾਇਕ ਸਾਧਵੀ ਸਰਵਸੁਖੀ ਭਾਰਤੀ ਜੀ ਸਾਧਵੀ ਪ੍ਰਭੂਜੋਤੀ ਭਾਰਤੀ ਜੀ ਦੇ ਨਾਲ ਸੁਆਮੀ ਚੰਦਰਸ਼ੇਖਰਾ ਨੰਦ ਜੀ ਵੀ ਸ਼ਾਮਿਲ ਸਨ। ਸਾਧਵੀਆਂ ਦੁਆਰਾ ਹਰੀ ਨਾਮ ਕੀਰਤਨ ਦਾ ਗੁਣਗਾਨ ਵੀ ਕੀਤਾ ਗਿਆ।

ਸ੍ਰੀ ਦਵਿੰਦਰ ਬਜਾਜ ਮੈਂਬਰ ਕਾਰਜਕਾਰਨੀ ਬੀਜੇਪੀ ਪੰਜਾਬ ਨੇ ਦੱਸਿਆ ਕਿ ਜਿੱਥੇ ਉਹਨਾਂ ਦੇ ਅਚਾਨਕ ਪਰਲੋਕ ਸੁਧਾਰ ਜਾਣ ਕਾਰਨ ਜਿੱਥੇ ਫਿਰੋਜਪੁਰ ਵਾਸੀਆਂ ਨੂੰ ਵੱਡਾ ਘਾਟਾ ਪਿਆ ਹੈ ਉਥੇ ਸਮੁੱਚੇ ਪੰਜਾਬ ਅਤੇ ਭਾਰਤ ਦੇ ਕਾਰਜਕਰਨੀ ਭਾਰਤੀ ਜਨਤਾ ਪਾਰਟੀ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਉਹ ਇਕ ਉੱਚੀ ਸ਼ਖਸ਼ੀਅਤ ਦੇ ਮਾਲਕ ਸਨ। ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਰੁਚੀ ਰੱਖਦੇ ਸਨ। ਪਰਿਵਾਰ ਵੱਲੋਂ ਆਈਆਂ ਸੰਗਤਾਂ ਲਈ ਲੰਗਰ ਦੀ ਸੇਵਾ ਵੀ ਨਿਭਾਈ ਗਈ। ਸਤਿਨਾਮ ਇਸ ਮੌਕੇ ਫਿਰੋਜਪੁਰ ਦੀਆਂ ਗਣਮਾਨੀਆ ਸ਼ਖਸੀਅਤਾਂ ਪਰਮਿੰਦਰ ਸਿੰਘ ਬਰਾੜ ਜਨਰਲ ਸਕੱਤਰ ਪੰਜਾਬ ਬੀਜੇਪੀ,ਅਨੂਮੀਤ ਸਿੰਘ ਸੋਢੀ, ਪਰਵੀਨ ਬਾਂਸਲ ਵਾ: ਪ੍ਰਧਾਨ ਬੀਜੇਪੀ ਪੰਜਾਬ, ਵਰਿੰਦਰ ਸਿੰਘਾਲ , ਗਗਨ ਸਿੰਘਾਲ ਪਰਿਵਾਰ, ਸੁਕੇਸ਼ ਕਾਲੀਆ,ਅਨਿਰੁਧ ਗੁਪਤਾ, ਗੌਰਵ ਸਾਗਰ ਭਾਸਕਰ, ਜੇ ਐਸ ਕੁਮਾਰ, ਦਵਿੰਦਰ ਬਜਾਜ, ਜੁਗਰਾਜ ਸਿੰਘ ਕਟੋਰਾ ਅਵਤਾਰ ਸਿੰਘ ਜੀਰਾ ਅਸ਼ੋਕ ਬਹਲ ਅਸ਼ਵਨੀ ਗਰੋਵਰ ਡੀਪੀ ਚੰਦਨ ਜੋਰਾ ਸਿੰਘ ਸੰਧੂ ਅਤੇ ਹੋਰ ਬੀਜੇਪੀ ਆਗੂ ਸ਼ਰਧਾਂਜਲੀ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਪਹੁੰਚੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

29 अक्टूबर को राजकीय स्तर पर अग्रसेन महाराज जी की जयंती लुधियाना में

Sat Oct 28 , 2023
29 अक्टूबर को राजकीय स्तर पर अग्रसेन महाराज जी की जयंती लुधियाना में। फिरोजपुर 27 अक्टूबर {कैलाश शर्मा जिला विशेष संवाददाता}= 29 अक्टूबर 2023 की राज्य स्तरीय जयंती जो कि लुधियाना में DCM(YES) स्कूल राजगुरू नगर में बहुत ही उत्साह एवं हर्षउल्स से मनाई जा रही है। उसके लिये अखिल […]

You May Like

Breaking News

advertisement