Uncategorized
ਜਤਿੰਦਰ ਮੋਹਨ ਸ਼ਰਮਾ (ਕੁਕੂ ਪ੍ਰਧਾਨ) ਦੇ 68ਵੇਂ ਜਨਮ ਦਿਨ ਤੇ ਉਹਨਾਂ ਦੇ ਪੁੱਤਰ ਅੰਕੁਸ਼ ਸ਼ਰਮਾ ਮੰਨੂ ਵੱਲੋਂ ਮੇਗਾ ਮੈਡੀਕਲ ਚੈਕਅਪ ਕੈਂਪ ਦਾ ਟਾਹਲੀ ਮਹਲਾ ਵਿਖੇ ਕੀਤਾ ਗਿਆ ਆਯੋਜਨ

ਜਤਿੰਦਰ ਮੋਹਨ ਸ਼ਰਮਾ (ਕੁਕੂ ਪ੍ਰਧਾਨ) ਦੇ 68ਵੇਂ ਜਨਮ ਦਿਨ ਤੇ ਉਹਨਾਂ ਦੇ ਪੁੱਤਰ ਅੰਕੁਸ਼ ਸ਼ਰਮਾ ਮੰਨੂ ਵੱਲੋਂ ਮੇਗਾ ਮੈਡੀਕਲ ਚੈਕਅਪ ਕੈਂਪ ਦਾ ਟਾਹਲੀ ਮਹਲਾ ਵਿਖੇ ਕੀਤਾ ਗਿਆ ਆਯੋਜਨ
(ਪੰਜਾਬ) ਫਿਰੋਜਪੁਰ 26 ਫਰਵਰੀ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਪੀ ਅੰਕੁਸ਼ ਸ਼ਰਮਾ ਮੰਨੂ ਵੱਲੋਂ ਆਪਣੇ ਸਵਰਗੀ ਪਿਤਾ ਜਤਿੰਦਰ ਮੋਹਨ ਸ਼ਰਮਾ (ਕੁਕੂ ਪ੍ਰਧਾਨ) ਦੇ 68ਵੇਂ ਜਨਮ ਦਿਨ ਤੇ ਮੇਗਾ ਮੈਡੀਕਲ ਕੈਂਪ ਟਾਹਲੀ ਮੁਹੱਲਾ ਵਿਖੇ ਲਗਾਇਆ ਗਿਆ। ਮੈਡੀਕਲ ਕੈਂਪ ਵਿੱਚ ਸਿਵਲ ਹਸਪਤਾਲ ਦੀ ਵਰਡ ਬੈਂਕ ਟੀਮ ਜੋ ਡਾਕਟਰ ਮਨਪ੍ਰੀਤ ਸਿੰਘ ਅਤੇ ਉਹਨਾਂ ਦੇ ਸਟਾਫ ਵੱਲੋਂ 65 ਖੂਨ ਦਾਨਿਆ ਵੱਲੋਂ ਖੂਨ ਦਾਨ ਲਿਆ ਗਿਆ। ਸਿਵਲ ਹਸਪਤਾਲ ਵੱਲੋਂ ਖੂਨਦਾਨੀਆਂ ਨੂੰ ਮੌਕੇ ਤੇ ਸਰਟੀਫਿਕੇਟ ਵੀ ਦਿੱਤੇ ਗਏ।
ਜੈਨਸਿਸ ਇਨਸਟੀਟਿਊਟ ਆਫ ਡੈਂਟਲ ਸਾਇੰਸ ਐਂਡ ਰਿਸਰਚ ਮੋਗਾ ਰੋਡ ਫਿਰੋਜਪੁਰ ਦੀ ਟੀਮ ਵੱਲੋਂ ਡਾਕਟਰ ਸਵਸ ਗੁਪਤਾ ਚਤਨਾਥ ਗਾਂਧੀ ਕ੍ਰਿਸ਼ਨ ਕਪੂਰ ਡਾਕਟਰ ਰਾਹੁਲ ਯਾਦਵ ਲੰਗਰ ਡੱਬਾ ਮਨਦੀਪ ਕੌਰ ਕੋਮਲ ਸਤਿੰਦਰਜੀਤ ਕੌਰ ਮੁਸਕਾਨ ਅਤੇ ਲਵਨੀਤ ਵੱਲੋਂ 55 ਮਰੀਜ਼ਾਂ ਦੇ ਦੰਦਾਂ ਦਾ ਚੈੱਕ ਅਪ ਕੀਤਾ ਗਿਆ ਅਤੇ ਲੋੜ ਅਨੁਸਾਰ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਵਿੱਚ ਅੱਖਾਂ ਦੇ ਮਰੀਜ਼ਾਂ ਨੂੰ ਮਸ਼ੀਨਾਂ ਨਾਲ ਚੈੱਕ ਅਪ ਕੀਤਾ ਗਿਆ। ਜਿਨਾਂ ਮਰੀਜ਼ਾਂ ਦੀ ਸਿਹਤ ਕਮਜ਼ੋਰ ਸੀ ਅਤੇ ਐਣਕਾਂ ਲੱਗਣ ਯੋਗ ਸਨ। ਉਹਨਾਂ ਦੇ ਨੰਬਰ ਨੋਟ ਕਰਕੇ ਐਣਕਾਂ ਦੇਣ ਲਈ ਵੀ ਕਿਹਾ ਗਿਆ। ਅੱਖਾਂ ਦਾ ਨਿਰੀਖਣ ਕਰਨ ਲਈ ਸਿਵਲ ਹਸਪਤਾਲ ਦੀ ਅੱਖਾਂ ਦੀ ਟੀਮ ਜਿਸ ਵਿੱਚ ਡਾਕਟਰ ਹੈਪੀ ਡਾਕਟਰ ਨਰੇਸ਼ ਵੱਲੋਂ 120 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅਪ ਕੀਤਾ ਗਿਆ। ਪੰਡਿਤ ਅੰਕੁਸ਼ ਸ਼ਰਮਾ ਨੂੰ ਇਸ ਕੈਂਪ ਦਾ ਆਯੋਜਨ ਕਰਨ ਤੇ ਨਿੱਘਾ ਪਿਆਰ ਅਤੇ ਉਹਨਾਂ ਵੱਲੋਂ ਕੀਤੇ ਕੰਮਾਂ ਦੀ ਭਰਪੂਰ ਸ਼ਬਦਾਂ ਵਿੱਚ ਪ੍ਰਸ਼ੰਸ਼ਾ ਕੀਤੀ ਗਈ ਅਤੇ ਨੌਜਵਾਨ ਪੀੜੀ ਨੂੰ ਪ੍ਰੇਰਣਾ ਦਿੱਤੀ ਗਈ। ਕੈਂਪ ਵਿੱਚ ਸ਼ਹਿਰ ਅਤੇ ਵੱਖ ਵੱਖ ਪਿੰਡਾਂ ਦੇ ਮੋਤਬੇਰਾਂ ਵੱਲੋਂ ਹਾਜ਼ਰੀ ਲਗਾਈ ਗਈ। ਸਰਪੰਚ ਹਰਿੰਦਰ ਸਿੰਘ, ਰਾਜੇਸ਼ ਦੱਤਾ ਪ੍ਰਧਾਨ ਬ੍ਰਾਹਮਣ ਸਭਾ, ਗੁਰਦੇਵ ਸਿੰਘ ਸੰਧੂ, ਗੁਰ ਪ੍ਰਵੇਸ਼ ਸਿੰਘ ,ਦਵਿੰਦਰ ਬਜਾਜ ਕੈਲਾਸ਼ ਸ਼ਰਮਾ, ਪੰਡਿਤ ਹਰੀ ਰਾਮ ਖਿੰਦੜੀ ਪ੍ਰਧਾਨ ਸਮਾਜ ਕਲਿਆਣ ਸਭਾ, ਗੁਰਪ੍ਰਵੇਸ਼ ਉਪੱਲ ਸਰਪੰਚ ਪੰਡਿਤ ਅੰਸੂ ਸ਼ਰਮਾ ਅਸ਼ਵਨੀ ਗਰੋਵਰ ਗੁਰਪ੍ਰੀਤ ਸਿੰਘ ਮੋਹਿਤ ਢਲ ਅਤੇ ਮੋਂਟੂ ਵੋਹਰਾ ਵੀ ਮੌਕੇ ਤੇ ਹਾਜ਼ਰ ਸਨ।




