Uncategorized
ਸੇਵਾ ਭਾਰਤੀ ਸੰਸਥਾ ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਲੋਹੜੀ ਦਾ ਤਿਉਹਾਰ ਸੰਸਕਾਰ ਕੇਂਦਰ ਦੇ ਨੰਨੇ-ਮੁੰਨੇ ਬੱਚਿਆਂ ਨਾਲ ਮਿਲ ਮਨਾਇਆ

(ਪੰਜਾਬ) ਫਿਰੋਜ਼ਪੁਰ 06 ਜਨਵਰੀ 2026 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸੇਵਾ ਭਾਰਤੀ ਸੰਸਥਾਂ ਫ਼ਿਰੋਜਪੁਰ ਸ਼ਹਿਰ ਇਕਾਈ ਵਲੋਂ ਲੋਹੜੀ ਦਾ ਤਿਉਹਾਰ ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਨਾਲ ਮਿਲ ਕੇ ਮਨਾਇਆ ਗਿਆ।
ਪ੍ਰਦੀਪ ਨਰੂਲਾ ਰਿਟਾਇਰਡ ਐਸਡੀਓ ਪੀਐਸਪੀਸੀਐਲ ਨੇ ਆਪਣੇ ਭਰਾ ਗੁਲਸ਼ਨ ਕੁਮਾਰ ਤੇ ਪਰਿਵਾਰ ਨਾਲ਼ ਮਿਲ ਕੇ ਬਾਲ ਸੰਸਕਾਰ ਕੇਂਦਰ ਬਾਬਾ ਰਾਮ ਦੇਵ ਦੇ ਬੱਚਿਆਂ ਨੂੰ ਗਰਮ ਸਵੈਟਰ ਕੋਟੀਆਂ ਵੰਡੀਆਂ ਗਈਆਂ।
ਕੈਲਾਸ਼ ਸ਼ਰਮਾਂ ਨੇ ਬੱਚਿਆਂ ਦੇ ਸੰਗੀਤ ਤੇ ਡਾਂਸ ਪ੍ਰੋਗਰਾਮ ਤੇ ਖੁਸ਼ ਹੋ ਕੇ ਬਚਿਆਂ ਦੀ ਹੌਸਲਾ ਫਸਾਈ ਲਈ ਨਗਦ ਇਨਾਮ ਰਾਸ਼ੀ ਦਿੱਤੀ ਗਈ। ਸੇਵਾ ਭਾਰਤੀ ਸੰਸਥਾਂ ਵੱਲੋਂ ਮੂੰਗਫਲੀ, ਰਿਉੜੀ ਗੱਚਕ ਵੰਡੇ ਗਏ। ਸੈਫ ਭਾਈ ਵੱਲੋਂ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ।
ਇਸ ਪ੍ਰੋਗਰਾਮ ਵਿੱਚ ਸ਼੍ਰੀ ਧਰਮ ਪਾਲ ਬਾਂਸਲ, ਮੁਕੇਸ਼ ਗੋਇਲ, ਸੁਰਿੰਦਰ ਸੋਢੀ, ਪ੍ਰਵੇਸ਼ ਸਿਡਾਨਾ, ਅਸ਼ੋਕ ਗਰਗ, ਬਾਲ ਕਿਸ਼ਨ ਸਿਆਲ ਸ਼ਾਮਲ ਹੋਏ।
ਦੀਦੀ ਸਨੇਹਾ ਨੇ ਬੱਚਿਆਂ ਨੂੰ ਰੰਗਾ ਰੰਗ ਪ੍ਰੋਗਰਾਮ ਤਿਆਰ ਕਰਵਾਇਆ ਜ਼ੋ ਸਭ ਨੇ ਬਹੂਤ ਸਰਾਹਿਆ। ਤਰਲੋਚਨ ਚੋਪੜਾ ਪ੍ਰਧਾਨ ਨੇ ਸਭ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।




