Uncategorized
ਪੰਜਾਬ ਪੁਲਿਸ ਚ ਵਧੀਆਂ ਸੇਵਾਵਾਂ ਦੇਣ ਬਦਲੇ ਤਰਸੇਮ ਸ਼ਰਮਾਂ ਨੂੰ ਕੀਤਾ ਗਿਆ ਪਦਉੱਨਤ

ਫਿਰੋਜ਼ਪੁਰ 24 ਜਨਵਰੀ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਡੀ ਜੀ ਪੀ ਪੰਜਾਬ ਗੋਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਪੁਲਿਸ ਚ ਸਬ ਇੰਸਪੈਕਟਰ ਵਜੋਂ ਵਧੀਆਂ ਸੇਵਾਵਾਂ ਦੇਣ ਬਦਲੇ ਤਰਸੇਮ ਸ਼ਰਮਾਂ ਨੂੰ ਪਦਉੱਨਤ ਕੀਤਾ ਗਿਆ। ਐਸ ਐਸ ਪੀ ਫਿਰੋਜ਼ਪੁਰ ਸ ਭੁਪਿੰਦਰ ਸਿੰਘ ਤੇ ਐਸ ਪੀ ਮਨਜੀਤ ਸਿੰਘ ਵਲੋਂ ਸਟਾਰ ਲਗਾ ਕੇ ਇੰਸਪੈਕਟਰ ਬਣਾਇਆ ਗਿਆ। ਇਸ ਮੋਕੇ ਤੇ ਮੀਡੀਆ ਨਾਲ ਗੱਲਬਾਤ ਕਰਦਿਆ ਤਰਸੇਮ ਸ਼ਰਮਾਂ ਨੇ ਕਿਹਾ ਕਿ ਇਹ ਸਟਾਰ ਮੇਰੀ ਕਾਬਲੀਅਤ ਦੇ ਸਟਾਰ ਹਨ। ਮੈ ਆਪਣੀ ਸੀਨੀਅਰ ਅਫਸਰਸ਼ਾਹੀ ਨੂੰ ਇਹ ਵਿਸ਼ਵਾਸ ਦਿਵਾਉਦਾ ਹਾਂ ਕੇ ਭਵਿੱਖ ਚ ਪਹਿਲਾਂ ਦੀ ਤਰਾਂ ਇਮਾਨਦਾਰੀ ਅਤੇ ਤਨ ਦੇਹੀ ਨਾਲ ਪੁਲਿਸ ਚ ਵਧੀਆਂ ਕਾਰਗੁਜਾਰੀ ਕਰਦਾ ਰਹਾਂਗਾ।




