ਯੁਵਕ ਮੇਲੇ ਵਿਖੇ ਨੌਜਵਾਨਾਂ ਨੂੰ ਵੋਟ ਬਣਾਉਣ ਲਈ ਕੀਤਾ ਜਾਗਰੂਕ

ਯੁਵਕ ਮੇਲੇ ਵਿਖੇ ਨੌਜਵਾਨਾਂ ਨੂੰ ਵੋਟ ਬਣਾਉਣ ਲਈ ਕੀਤਾ ਜਾਗਰੂਕ

ਫਿਰੋਜ਼ਪੁਰ 03 ਨਵੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ }=

ਮਾਨਯੋਗ ਜਿਲਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਸ਼੍ਰੀ ਰਾਜੇਸ਼ ਧੀਮਾਨ, ਆਈ . ਏ. ਐਸ. ਜੀ ਵੱਲੋਂ ਅੱਜ ਨੌਜਵਾਨ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਇੱਕ ਵਿਸ਼ੇਸ਼ ਮੁਹਿਮ-ਕੀ ਤੁਹਾਡੀ ਵੋਟ ਬਣੀ ਹੈ ? ਸੁਰੂ ਕੀਤੀ ਗਈ। ਇਸ ਮੁਹਿਮ ਤਹਿਤ ਯੋਗਤਾ ਮਿਤੀ 1-1-2024 ਨੂੰ ਜਿਨਾਂ ਦੀ ਉਮਰ 18 ਸਾਲ ਹੋ ਜਾਵੇਗੀ ਦੀ ਵੋਟ ਬਣਾਈ ਜਾਵੇਗੀ | ਇਹ ਮੁਹਿਮ ਜਿਲਾ ਫਿਰੋਜ਼ਪੁਰ ਅਤੇ ਜਿਲੇ ਦੇ ਸਮੂਹ ਕਾਲਜਾਂ ਵਿੱਚ ਚਲਾਈ ਜਾਵੇਗੀ ।ਭਾਰਤ ਚੋਣ ਕਮਿਸ਼ਨ ਵਲੋਂ ਨੌਜਵਾਨਾ ਦੀ ਵੋਟ ਬਣਾਉਣ ਲਈ ਵਿਸ਼ੇਸ਼ ਤੌਰ ਤੇ ਜਿਲਾ ਫਿਰੋਜਪੁਰ ਵਿੱਚ ਜਿਲਾ ਸਿਖਿਆ ਅਫਸਰ ਸਕੈਂਡਰੀ/ਪ੍ਰਾਇਮਰੀ ਅਤੇ ਉਪ ਜਿਲਾ ਸਿਖਿਆ ਅਫਸਰ ਸਕੈਂਡਰੀ/ਪ੍ਰਾਇਮਰੀ 4 ਡੈਡੀਕੇਟਿਡ ਚੋਣਕਾਰ ਰਜਿਸਟਰੇਸ਼ਨ ਅਫਸਰ ਲਗਾਏ ਗਏ ਹਨ।

ਇਸ ਮੁਹਿਮ ਤਹਿਤ ਵੋਟਰ ਸੂਚੀ ਦੀ ਸਰਸਰੀ ਸੁਧਾਈ ਯੋਗਤਾ ਮਿਤੀ 1 ਜਨਵਰੀ 2024 ਨੂੰ ਧਿਆਨ ਵਿੱਚ ਰੱਖਦੇ ਹੋਏ ਮਾਨਯੋਗ ਜਿਲਾ ਚੋਣ ਅਫਸਰ,ਫਿਰੋਜਪੁਰ ਜੀ ਵੱਲੋ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ ਸਿਟੀ ਵਿਖੇ . ਮਿਤੀ 03.11.2023 ਤੋਂ ਮਿਤੀ 06.11.2023 ਤੱਕ ਮਨਾਏ ਜਾ ਰਹੇ 64ਵੇਂ ਪੰਜਾਬ ਯੂਨੀਵਰਸਿਟੀ ਇੰਟਰ ਜਨਲ ਅਤੇ ਸੱਭਿਆਚਾਰਕ ਮੇਲੇ ਦੌਰਾਨ ਕਾਜਲ ਕੈਂਪਸ ਵਿੱਚ ਨੌਜਵਾਨ ਵੋਟਰਾਂ ਦੀ ਵੋਟ ਬਣਾਉਣ ਲਈ 4 ਰੋਜਾ ਵੋਟਰ ਜਾਗਰੂਕਤਾ ਕੈਂਪ ਦਾ ਉਦਘਾਟਨ ਕਰਕੇ ਇਸ ਵਿਸ਼ੇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸਮਾਗਮ ਵਿੱਚ ਲਗਭੱਗ ਪੰਦਰਾਂ ਤੋਂ ਵੱਧ ਕਾਲਜਾਂ ਦੇ ਲਗਭਗ 2000 ਤੋਂ 2200 ਤੱਕ ਦੇ ਵਿਦਿਆਰਥੀ ਵੱਖ ਵੱਖ ਕਲਚਰਲ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਆਏ ਹੋਏ ਹਨ।

ਇਸ ਮੌਕੇ ਤੇ ਕੈਂਪ ਲਗਾਕੇ ਨੌਜਵਾਨਾ ਨੂੰ ਜਾਗਰੂਕ ਕੀਤਾ ਗਿਆ ਅਤੇ ਜਿਹਨਾਂ ਦੀ ਵੋਟ ਹੁਣ ਤੱਕ ਨਹੀ ਬਣੀ ਨੂੰ ਵੋਟ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਵੋਟ ਬਣਾਉਣ ਲਈ ਫਾਰਮ ਵੀ ਭਰੇ ਗਏ। ਜਿਲਾ ਪ੍ਰਸ਼ਾਸਨ ਵੱਲੋਂ ਇਹ ਮੁਹਿਮ ਜਿਲਾ ਫਿਰੋਜ਼ਪੁਰ ਦੇ ਸਮੂਹ ਕਾਲਜਾਂ ਵਿੱਚ ਮਿਤੀ 9/12/2023 ਤੱਕ ਚਲਾਈ ਜਾ ਰਹੀ ਹੈ।ਇਸ ਮੁਹਿੰਮ ਨੂੰ ਵਿਦਿਆਰਥੀਆਂ/ਆਮ ਜਨਤਾ ਵੱਲੋਂ ਭਰਪੂਰ ਹੁੰਗਾਰਾ ਮਿਲਿਆ।

ਇਸ ਮੌਕੇ ਤੇ ਮਾਨਯੋਗ ਸ੍ਰੀ ਰਾਜੇਸ਼ ਧੀਮਾਨ, ਆਈ ਏ ਐਸ, ਡਿਪਟੀ ਕਮਿਸ਼ਨਰ, ਫਿਰੋਜਪੁਰ, ਸ੍ਰੀ ਚਮਕੌਰ ਸਿੰਘ, ਜਿਲਾ ਸਿਖਿਆ ਅਫਸਰ ਸੈਕੰਡਰੀ,ਫਿਰੋਜਪੁਰ, ਸ੍ਰੀ ਚਾਂਦ ਪ੍ਰਕਾਸ, ਚੋਣ ਤਹਿਸੀਲਦਾਰ, ਡਾ.ਸਤਿੰਦਰ ਸਿੰਘ, ਸ੍ਰੀ ਅਸ਼ੋਕ ਬਹਿਲ, ਕਮਲ ਸ਼ਰਮਾ, ਲਖਵਿੰਦਰ ਸਿੰਘ ਆਦਿ ਹਾਜਰ ਰਹੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

धर्म के जयकारों से गुंजी शहर क़ी गलियां

Fri Nov 3 , 2023
धर्म के जयकारों से गुंजी शहर क़ी गलियां अमृत वेले प्रभात फेरी देख लोग घरों से बाहर निकल कर रहें स्वागत फिरोजपुर 03 नवंबर [कैलाश शर्मा जिला विशेष संवाददाता]= पावन कार्तिक मास के चलते अमृत वेला प्रभात सोसायटी सदस्यों नें जीरा गेट स्थित कमल सचदेवा के यहाँ सत्संग कर प्रभात […]

You May Like

advertisement