ਪੰਜਾਬੀ ਹਿੰਦੂ ਗਰੁੱਪ ਵੱਲੋਂ ਚੇਅਰਮੈਨ ਮਹੰਤ ਸ੍ਰੀ ਰਵੀ ਕਾਂਤ ਮੁਨੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਣਪਛਾਤੇ ਪਰਵਾਸੀਆਂ ਅਤੇ ਛੱਕੀ ਘੁਸਪੈਠੀਆਂ ਦੀ ਪੰਜਾਬ ਵਿਚ ਵੱਧ ਰਹੀ ਆਮਦ ਨੂੰ ਲੈ ਕੇ ਪੰਜਾਬ ਭਰ ਵਿੱਚ “ਅਨਆਈਡਨਟੀਫਾਈ ਪੀਪਲ ਵੈਰੀਫਿਕੇਸ਼ਨ ਡਰਾਈਵ” ਕੰਪੇਨ ਦੇ ਤਹਿਤ ਸਮੁੱਚੇ ਪੰਜਾਬ ਦੇ ਕੁੱਲ 400 ਦੇ ਕਰੀਬ ਥਾਣਿਆਂ ਵਿੱਚ ਦਿੱਤੇ ਗਏ ਮੰਗ ਪੱਤਰ

(ਪੰਜਾਬ) ਫਿਰੋਜ਼ਪੁਰ 04 ਸਤੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਪੰਜਾਬੀ ਹਿੰਦੂ ਗਰੁੱਪ ਵਲੋਂ ਚੇਅਰਮੈਨ ਮਹੰਤ ਸ਼੍ਰੀ ਰਵੀ ਕਾੰਤ ਮੁਨੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਣਪਛਾਤੇ ਪਰਵਾਸੀਆਂ ਅਤੇ ਸ਼ਕੀ ਘੁਸਪੈਠੀਆਂ ਦੀ ਪੰਜਾਬ ਵਿੱਚ ਵੱਧ ਰਹੀ ਆਮਦ ਨੂੰ ਲੈ ਕੇ ਪੰਜਾਬ ਭਰ ਵਿੱਚ “ਅਨਆਈਡਨਟੀਫ਼ਾਈ ਪੀਪਲ ਵੈਰੀਫਿਕੇਸ਼ਨ ਡਰਾਈਵ” ਕੈਮਪੇਨ ਦੇ ਲਈ ਪੰਜਾਬ ਦੇ ਕੁੱਲ 400 ਦੇ ਕਰੀਬ ਪੁਲਿਸ ਥਾਣਿਆ ਵਿੱਚ ਮੰਗ ਪੱਤਰ ਦਿੱਤਾ ਗਿਆ। ਇਸ ਮੁਹਿੰਮ ਤਹਿਤ ਅੱਜ ਪੰਜਾਬੀ ਹਿੰਦੂ ਗਰੁੱਪ ਦੇ ਸ਼੍ਰੀ ਕਮਲ ਕੋਛੜ ਰਾਸ਼ਟਰੀਅ ਅਧਿਅਕਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਛਤਰੂ ਨਾਸ਼ਕ ਸੇਨਾ, ਸੂਰਜ ਮਹਿਤਾ, ਮਿਕੀ ਕੁਮਾਰ, ਪੰਡਿਤ ਕੈਲਾਸ਼ ਸ਼ਰਮਾ ਅਤੇ ਹੋਰ ਪੰਜਾਬੀ ਹਿੰਦੂ ਗਰੁੱਪ ਦੇ ਮੈਂਬਰਾਂ ਵਲੋਂ ਥਾਣਾ ਕੈਂਟ ਫਿਰੋਜ਼ਪੁਰ, ਥਾਣਾ ਸਦਰ ਫਿਰੋਜਪੁਰ, ਥਾਣਾ ਸਿਟੀ ਫਿਰੋਜਪੁਰ, ਥਾਣਾ ਗੁਰੂ ਹਰ ਸਹਾਇ ਜਿਲਾ ਫਿਰੋਜਪੁਰ, ਥਾਣਾ ਮੱਲਾਵਾਲਾ, ਥਾਣਾ ਸਿਟੀ ਜੀਰਾ ਅਤੇ ਥਾਣਾ ਸਦਰ ਜੀਰਾ ਜਿਲਾ ਫਿਰੋਜ਼ਪੁਰ ਵਿੱਚ ਇਹ ਪੱਤਰ ਦਿੱਤਾ ਗਿਆ। ਜਿਸ ਵਿੱਚ ਡੀਜੀਪੀ ਪੰਜਾਬ, ਮਾਨਯੋਗ ਹਾਈਕੋਰਟ, ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਭਾਰਤੀ ਕਾਨੂੰਨਾਂ ਦਾ ਹਵਾਲਾ ਦੇਕੇ ਬੰਗਲਦੇਸ਼ੀਆਂ ਰੋਹਿੰਗਿਆ ਅਤੇ ਹੋਰ ਅਣਪਛਾਤੇ ਸ਼ਕੀ ਲੋਕਾਂ ਦੀ ਵੈਰੀਫਿਕੇਸ਼ਨ ਕਰਨ ਦੀ ਮੰਗ ਕੀਤੀ। ਇਸ ਮੋਕੇ ਗੱਲਬਾਤ ਕਰਦਿਆਂ ਪੰਜਾਬੀ ਹਿੰਦੂ ਗਰੁੱਪ ਦੇ ਸ੍ਰੀ ਕਮਲ ਕੋਛੜ, ਸੂਰਜ ਮਹਿਤਾ ਅਤੇ ਮਿੱਕੀ ਕੁਮਾਰ ਨੇ ਕਿਹਾ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ। ਪੰਜਾਬ ਨੇ ਸਦੀਆਂ ਤੋਂ ਢਾਲ ਬਣ ਕੇ ਭਾਰਤ ਦੀ ਰੱਖਿਆ ਕੀਤੀ ਹੈ। ਫੇਰ ਚਾਹੇ ਉਹ ਸਿਕੰਦਰ ਪੋਰਸ ਦਾ ਸਮਾਂ ਹੋਵੇ ਜਾਂ ਅਜਾਦੀ ਤੋਂ ਬਾਅਦ ਦੀਆਂ ਪਾਕਿਸਤਾਨ ਨਾਲ ਹੋਈਆਂ ਜੰਗਾਂ ਹੋਣ। ਉਹਨਾਂ ਕਿਹਾ ਕਿ ਵਿਦੇਸ਼ੀ ਸਾਜਿਸ਼ਾਂ ਕਰਕੇ ਪੰਜਾਬ ਨੇ ਕਈ ਦਹਾਕੇ ਤੱਕ ਅੱਤਵਾਦ ਝੱਲਿਆ ਹੈ। ਜਿਸ ਵਿੱਚ ਹਜਾਰਾਂ ਬੇਕਸੂਰ ਪੰਜਾਬੀ ਹਿੰਦੂਆਂ ਦੇ ਕਤਲ ਹੋਏ ਅਤੇ ਪੰਜਾਬ ਦੀ ਸ਼ਾਂਤੀ ਲਈ ਹਜਾਰਾਂ ਆਰਮਡ ਫੋਰਸਾਂ, ਪੰਜਾਬ ਪੁਲਿਸ ਕਰਮੀਆਂ, ਰਾਜਨੀਤਕ ਸ਼ਖ਼ਸੀਅਤਾਂ ਦੇ ਬਲੀਦਾਨ ਹੋਏ। ਲੱਖਾਂ ਪੰਜਾਬੀ ਹਿੰਦੂਆਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਆਪਣੇ ਜੱਦੀ ਪੁਸ਼ਤੀ ਘਰ ਬਾਰ ਛੱਡ ਪੰਜਾਬ ਤੋਂ ਪਲਾਇਨ ਕਰਨਾ ਪਿਆ। ਸ਼ਾਂਤੀ ਬਹਾਲੀ ਦੀ ਪੰਜਾਬ ਨੇ ਬਹੁਤ ਵੱਡੀ ਕੀਮਤ ਅਦਾ ਕੀਤੀ ਹੈ। ਹੁਣ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿੱਚ ਅਣਪਛਾਤੇ ਬਾਹਰੀਆਂ ਸ਼ਕੀ ਘੁਸਪੈਠੀਆਂ ਦੀ ਬਹੁਤ ਵੱਡੀ ਗਿਣਤੀ ਵਿੱਚ ਆਮਦ ਹੋ ਰਹੀ ਹੈ। ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਪ੍ਰਾਪਤ ਸੂਚਨਾਵਾਂ ਮੁਤਾਬਿਕ ਸ਼ਕੀ ਲੋਕ ਸ਼ੁਕਰਵਾਰ ਨੂੰ ਕਿਸੇ ਨਿਸ਼ਚਿਤ ਥਾਂ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਨੇ, ਜਿਥੇ ਕੁੱਝ ਲੋਕ ਹੁੱਲੜਬਾਜ਼ੀ ਕਰਕੇ ਸਥਾਨਕ ਮਹਿਲਾਵਾਂ ਨਾਲ ਛੇੜਛਾੜ ਕਰਦੇ ਨੇ, ਬੇਤਰਤੀਬ ਵੀਕਲ ਖੜੇ ਕਰਦੇ ਇਤਰਾਜ਼ ਕਰਨ ਤੇ ਸਥਾਨਕ ਹਿੰਦੁ-ਸਿੱਖ ਲੋਕਾਂ ਨੂੰ ਡਰਾਉਂਦੇ ਨੇ। ਉਕਤਾਨ ਦੀ ਕੋਈ ਪਹਿਚਾਣ ਨਹੀਂ ਹੁੰਦੀ ਕਿ ਉਹ ਕਿਥੋਂ ਅਤੇ ਕਿਸ ਮੰਤਵ ਲਈ ਪੰਜਾਬ ਆਏ ਹਨ, ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਬੰਗਲਾਦੇਸ਼ੀ ਜਾਂ ਰੋਹਿੰਗਿਆ ਘੁਸਪੈਠੀਏ ਹਨ ਜਾਂ ਕੋਈ ਹੋਰ। ਅਜਿਹੇ ਅਣਪਛਾਤੇ ਲੋਕ ਪੰਜਾਬ ਦੀ ਕਾਨੂੰਨ ਵਿਵਸਥਾ ਖਰਾਬ ਕਰਦੇ ਹਨ ਅਤੇ ਅਪਰਾਧਾਂ ਨੂੰ ਅੰਜਾਮ ਦੇਕੇ ਭੱਜ ਜਾਂਦੇ ਹਨ। ਕੋਈ ਪਹਿਚਾਣ ਨਾ ਹੋਣ ਕਰਕੇ ਉਹਨਾਂ ਨੂੰ ਆਈਡੈਂਟੀਫਾਈ ਕਰਨਾ ਵੀ ਸੰਭਵ ਨਹੀਂ ਹੁੰਦਾ ਅਤੇ ਕਈ ਮਾਮਲੇ ਅਨਟਰੇਸ ਰਹਿ ਜਾਂਦੇ ਨੇ। ਸਾਡਾ ਪੰਜਾਬੀ ਹਿੰਦੂ ਸਮਾਜ ਬਹੁਤ ਭੋਲਾ ਹੈ ਅਤੇ ਖਾਸ ਤੌਰ ਤੇ ਹਿੰਦੂ ਮਹਿਲਾਵਾਂ ਇਹਨਾਂ ਮਾੜੇ ਅਨਸਰਾਂ ਦੇ ਨਿਸ਼ਾਨੇ ਤੇ ਹੁੰਦੀਆਂ ਹਨ। ਉਹਨਾਂ ਕਿਹਾ ਕਿ ਨਵਰਤਰਿਆਂ ਤੋਂ ਸਾਡੇ ਹਿੰਦੂ ਤਿਉਹਾਰ ਸ਼ੁਰੂ ਹੋ ਜਾਣੇ ਨੇ ਕਰਵਾ ਚੋਥ, ਅਹੋਈ ਅਸ਼ਟਮੀ ਵਰਗੇ ਤਿਉਹਾਰ ਮਹਿਲਾਵਾਂ ਨਾਲ ਜੁੜੇ ਹਨ ਜਿਸ ਲਈ ਇਹ ਅਣਪਛਾਤੇ ਲੋਕ ਮਹਿੰਦੀ ਵਾਲੇ, ਚੂੜੀਆਂ ਵਾਲੇ ਅਤੇ ਹੋਰ ਕਿਸੇ ਰੂਪ ਵਿੱਚ ਸਾਡੀਆਂ ਮਹਿਲਾਵਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਨੇ। ਇਹਨਾਂ ਵਿੱਚ ਜਿਆਦਾਤਰ ਲੋਕ ਸ਼ਕੀ ਹਨ ਜੋਕਿ ਭਾਰਤੀ ਨਾਗਰਿਕ ਵੀ ਨਹੀਂ ਹਨ ਜੋਕਿ ਫਰਜ਼ੀ ਤੋਰ ਤੇ ਅਧਾਰ ਕਾਰਡ, ਪੈਨਕਾਰਡ, ਵੋਟਰਕਾਰਡ ਆਦਿ ਵੀ ਤਿਆਰ ਕਰਵਾਏ ਹੋ ਸਕਦੇ ਹਨ। ਮਾਨਯੋਗ ਅਦਾਲਤਾਂ ਦੇ ਹੁਕਮਾਂ/ ਗਾਇਡਲਾਈਨਸ ਅਤੇ ਭਾਰਤੀ ਕਾਨੂੰਨਾਂ ਅਨੁਸਾਰ ਅਧਾਰ ਕਾਰਡ, ਪੈਨਕਾਰਡ, ਵੋਟਰਕਾਰਡ ਆਦਿ ਦਸਤਾਵੇਜ਼ ਭਾਰਤੀ ਨਾਗਰਿਕਤਾ ਦੇ ਸਬੂਤ ਨਹੀਂ ਹਨ। ਇੰਡੀਅਨ ਸਿਟੀਜਨ ਐਕਟ 1955 ਮੁਤਾਬਕ ਇਹਨਾਂ ਸ਼ੱਕੀ ਵਿਅਕਤੀਆਂ ਦੀ ਨਾਗਰਿਕਤਾ ਦੇ ਠੋਸ ਸਬੂਤ ਹਾਸਿਲ ਕਰਨ ਅਤੇ ਇਹਨਾਂ ਨੂੰ ਰਿਕਾਰਡ ਤੇ ਲਿਆਉਣ ਦੀ ਸਖਤ ਜਰੂਰਤ ਹੈ। ਦ ਫਾਰਨ ਐਕਟ 1946 ਦੀ ਧਾਰਾ 9 ਦੇ ਮੁਤਾਬਿਕ ਬਰਡਨ ਆਫ ਪਰੂਫ ਵੀ ਸ਼ਕੀ ਵਿਅਕਤੀ ਤੇ ਹੀ ਹੁੰਦਾ ਹੈ ਜਿਸਨੂੰ ਕਾਨੂੰਨ ਮੁਤਾਬਿਕ ਆਪਣੀ ਭਾਰਤੀ ਨਾਗਰਿਕਤਾ ਪਰੂਫ ਕਰਨੀ ਹੁੰਦੀ ਹੈ ਅਤੇ ਨਾਗਰਿਕਤਾ ਸਾਬਿਤ ਕਰਨ ਵਿੱਚ ਨਾਕਾਮ ਰਹਿਣ ਤੇ ਉਸ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਬਣਦੀ ਹੈ। ਸਮੂਹ ਪੰਜਾਬੀਆਂ ਅਤੇ ਖਾਸਕਰ ਮਹਿਲਾਵਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬੀ ਹਿੰਦੂ ਗਰੁੱਪ ਵਲੋਂ ਥਾਣਾ ਪੱਧਰ ਤੇ ਅੱਜ ਇਸ ਪੱਤਰ ਰਾਹੀਂ ਆਉਣ ਵਾਲੇ ਸ਼ੁਕਰਵਾਰ ਨੂੰ ਇਕੱਠਾ ਹੋਣ ਵਾਲੇ ਅਣਪਛਾਤੇ ਸ਼ਕੀ ਲੋਕਾਂ ਦੀ ਵੈਰੀਫਿਕੇਸ਼ਨ ਲਈ ਇਹ ਪੱਤਰ ਦਿੱਤਾ ਗਿਆ ਹੈ। ਜੇਕਰ ਆਉਂਦੇ ਸ਼ੁਕਰਵਾਰ ਨੂੰ ਲੋਕਲ ਪੁਲਿਸ ਵਲੋਂ ਕਾਰਵਾਈ ਨਹੀਂ ਕਰਦੀ ਤਾਂ ਆਉਣ ਵਾਲੇ ਸੋਮਵਾਰ / ਮੰਗਲਵਾਰ ਨੂੰ ਪੰਜਾਬ ਦੇ ਹਰ ਇਲਾਕੇ ਦੇ ਡੀਐਸਪੀ ਜਾਂ ਡੀਸੀਪੀ ਨੂੰ ਰਿਪਰੇਸੇਂਟਸ਼ਨ ਦੇ ਕੇ ਇਹਨਾਂ ਸ਼ਕੀ ਵਿਅਕਤੀਆਂ ਦੀ ਵੈਰੀਫਿਕੇਸ਼ਨ ਦੀ ਮੰਗ ਕੀਤੀ ਜਾਵੇਗੀ। ਕਾਰਵਾਈ ਨਾ ਹੋਣ ਤੇ ਅੱਗੇ ਅੰਦੋਲਨ ਦੀ ਰਣਨੀਤੀ ਤੇ ਵਿਚਾਰ ਕੀਤਾ ਜਾਵੇਗਾ। ਸਮੂਹ ਪੰਜਾਬੀਆਂ ਅਤੇ ਖਾਸ ਕਰ ਮਹਿਲਾਵਾਂ ਦੀ ਸੁਰੱਖਿਆ ਨੂੰ ਲੈਕੇ ਕਿਸੇ ਵੀ ਸੂਰਤ ਵਿਚ ਇਸ ਡਰਾਈਵ ਨੂੰ ਨਵਰਤਰਿਆਂ ਤੋਂ ਪਹਿਲਾਂ ਕੰਪਲੀਟ ਕਰਵਾਇਆ ਜਾਵੇਗਾ ਫੇਰ ਚਾਹੇ ਉਸਦੇ ਲਈ ਪੰਜਾਬ ਪੱਧਰ ਤੇ ਕੋਈ ਅੰਦੋਲਨ ਵੀ ਕਿਉਂ ਨਾ ਕਰਨਾ ਪਵੇ। ਇਸ ਮੋਕੇ ਪੰਜਾਬੀ ਹਿੰਦੂ ਗਰੁੱਪ ਦੇ ਹੋਰ ਮੈਂਬਰ ਵੀ ਹਾਜ਼ਿਰ ਸਨ।