ਭਗਤੀ ਭਜਨ ਗਰੁੱਪ ਵੱਲੋਂ ਬਿਰਧ ਸੇਵਾ ਆਸ਼ਰਮ ਫਿਰੋਜਪੁਰ ਛਾਉਣੀ ਵਿਖੇ ਸਤਸੰਗ ਦਾ ਕੀਤਾ ਗਿਆ ਆਯੋਜਨ, ਅਤੇ ਆਸ਼ਰਮ ਵਿੱਚ ਰਹਿੰਦੇ ਪਰਿਵਾਰਾਂ ਨੂੰ ਛਕਾਇਆ ਗਿਆ ਭੋਜਨ

ਭਗਤੀ ਭਜਨ ਗਰੁੱਪ ਵੱਲੋਂ ਬਿਰਧ ਸੇਵਾ ਆਸ਼ਰਮ ਫਿਰੋਜਪੁਰ ਛਾਉਣੀ ਵਿਖੇ ਸਤਸੰਗ ਦਾ ਕੀਤਾ ਗਿਆ ਆਯੋਜਨ, ਅਤੇ ਆਸ਼ਰਮ ਵਿੱਚ ਰਹਿੰਦੇ ਪਰਿਵਾਰਾਂ ਨੂੰ ਛਕਾਇਆ ਗਿਆ ਭੋਜਨ
(ਪੰਜਾਬ) ਫਿਰੋਜ਼ਪੁਰ 01 ਸਤੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਭਗਤੀ ਭਜਨ ਗਰੁੱਪ ਵੱਲੋਂ ਬਿਰਧ ਸੇਵਾ ਆਸ਼ਰਮ, ਰਾਮ ਬਾਗ ਫਿਰੋਜਪੁਰ ਛਾਉਣੀ ਵਿਖੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜਪੁਰ) ਦੀ ਪ੍ਰਧਾਨਗੀ ਵਿੱਚ ਸ਼੍ਰੀ ਰਾਧਾ ਅਸ਼ਟਮੀ ਦਾ ਉਤਸਵ ਬੜੀ ਸ਼ਰਧਾ ਅਤੇ ਧੂਮ–ਧਾਮ ਨਾਲ ਮਨਾਇਆ ਗਿਆ। ਇਸ ਧਾਰਮਿਕ ਪ੍ਰੋਗਰਾਮ ਦੀ ਦੇਖ-ਰੇਖ ਸ਼੍ਰੀ ਹਰੀਸ਼ ਗੋਇਲ ਸੰਚਾਲਕ ਬਿਰਧ ਸੇਵਾ ਆਸ਼ਰਮ ਵੱਲੋਂ ਕੀਤੀ ਗਈ। ਆਏ ਹੋਏ ਸਾਰੇ ਭਗਤਾਂ ਨੇ ਇਸ ਪ੍ਰੋਗਰਾਮ ਨੂੰ ਬੜੀ ਸ਼ਰਧਾ ਅਤੇ ਧੂਮ–ਧਾਮ ਨਾਲ ਮਨਾਇਆ। ਸ਼੍ਰੀ ਸਨਾਤਨ ਧਰਮ ਦੀ ਮਰਿਆਦਾ ਅਨੁਸਾਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਗਣੇਸ਼ ਬੰਦਨਾ (ਰਿਧਿ ਸਿਧਿ ਕੇ ਦਾਤਾ ਮੇਰੋ ਗਣਪਤੀ) ਭਜਨ ਗਾ ਕੇ ਬਾਂਸਲ ਜੀ ਵੱਲੋਂ ਕੀਤੀ ਗਈ। ਇਸ ਤੋਂ ਬਾਅਦ ਸ੍ਰੀ ਹਨੂੰਮਾਨ ਚਾਲਿਸਾ ਦੇ ਪਾਠ ਕੀਤੇ ਗਏ। ਇਸ ਤੋਂ ਉਪਰੰਤ ਲੜੀ ਵਾਰ ਸਾਰੇ ਭਗਤਾਂ ਵੱਲੋਂ ਸ਼੍ਰੀ ਰਾਧਾ ਕ੍ਰਿਸ਼ਨ ਦੇ ਭਜਨ ਗਾ ਕੇ ਖੂਬ ਆਨੰਦ ਮਾਣਿਆ ਗਿਆ। ਸ਼੍ਰੀ ਬਾਂਸਲ ਜੀ ਵੱਲੋਂ ਹੇ ਮੁਰਲੀਧਰ ਛਲੀਆ ਮੋਹਨ, ਘੱਨਇਆ ਲੇ ਚੱਲ ਪਰਲੀ ਪਾਰ, ਰਾਧੇ ਰਾਧੇ ਬੋਲ ਸ਼ਾਮ ਆਏਂਗੇ ਭਜਨ ਗਾ ਕੇ ਸਮਾ ਬੰਨ ਦਿੱਤਾ ਗਿਆ ਅਤੇ ਸਾਰੇ ਭਗਤਾਂ ਨੂੰ ਹਰਰੋਜ ਕੇਸਰ ਤਿਲਕ ਲਗਾਉਣ, ਸ਼੍ਰੀ ਹਨੂੰਮਾਨ ਚਾਲਿਸਾ ਦਾ ਪਾਠ ਕਰਨ ਅਤੇ ਸੂਰਜ ਦੇਵਤਾ ਨੂੰ ਜਲ ਚੜਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਮੈਡਮ ਕਿਰਨ ਬਾਸਲ, ਪ੍ਰਾਸ਼ੀ ਅਗਰਵਾਲ, ਸੁਖਵਿੰਦਰ ਕੌਰ, ਬਲਵਿੰਦਰ ਕੌਰ,ਡਾ.ਸੰਜੀਵ ਮਾਨਕਟਾਲਾ, ਐਡਵੋਕੇਟ ਰਾਜਕੁਮਾਰ ਕੱਕੜ, ਕੈਲਾਸ਼ ਸ਼ਰਮਾ, ਅਸ਼ੋਕ ਗਰਗ, ਬੀ.ਬੀ ਸ਼ਰਮਾ, ਸਾਬਕਾ ਸਿਵਲ ਸਰਜਨ, ਪ੍ਰੇਮ ਲਤਾ ਸੂਦ, ਪਵਨ ਕਾਲੀਆ, ਤ੍ਰਲੋਚਨ ਚੋਪੜਾ, ਗੌਰਵ ਅਨਮੋਲ, ਐਨ ਕੇ ਛਾਬੜਾ ਅਤੇ ਮਹਿੰਦਰ ਬਜਾਜ ਸਾਰੇ ਸਮੇਤ ਪਰਿਵਾਰ ਸ਼ਾਮਿਲ ਹੋਏ। ਅਤੇ ਬਿਰਧ ਸੇਵਾ ਆਸ਼ਰਮ ਵਿੱਚ ਰਹਿੰਦੇ ਪਰਿਵਾਰਾਂ ਨੂੰ ਭੋਜਨ ਛਕਾਇਆ।