ਡਾ: ਓਬਰਾਏ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਨੂੰ ਦਿੱਤੀਆਂ 4 ਫੋਗਿੰਗ ਮਸ਼ੀਨਾਂ

ਦੋ ਫੋਗਿੰਗ ਮਸ਼ੀਨਾਂ ਬੀ ਐਸ ਐਫ ਦੀਆਂ ਦੋਨੋਂ ਬਟਾਲੀਅਨਾਂ ਨੂੰ ਅਤੇ ਦੋ ਮਸ਼ੀਨਾਂ ਟਰੱਸਟ ਦੀ ਟੀਮ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਨਿਭਾਵੇਗੀ ਸੇਵਾ
(ਪੰਜਾਬ)ਫਿਰੋਜ਼ਪੁਰ 19 ਸਤੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਉੱਘੇ ਸਮਾਜਸੇਵੀ ਸੇਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਜਿੱਥੇ ਹੜਾ ਤੋਂ ਪ੍ਰਭਾਵਿਤ ਲੋਕਾਂ ਨੂੰ ਤਰਪਾਲਾਂ, ਮੱਛਰਦਾਨੀਆਂ, ਸੈਨਟਰੀ ਪੈਡ, ਦਵਾਈਆਂ, ਸੁੱਕਾ ਰਾਸ਼ਣ, ਪਸ਼ੂਆਂ ਦੀ ਚਾਰਾ ਆਦਿ ਵੱਡੀ ਗਿਣਤੀ ਵਿਚ ਮੁਹੱਇਆ ਕਰਵਾਇਆ ਜਾ ਰਿਹਾ ਹੈ ਅਤੇ ਡਾ ਓਬਰਾਏ ਵੱਲੋਂ ਆਪ ਇਹਨਾਂ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਮਿਲ ਕੇ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਲਈ ਜਾ ਰਹੀ ਹੈ, ਪਿਛਲੇ ਸਮੇਂ ਦੋਰਾਨ ਹੜਾ ਤੋਂ ਪ੍ਰਭਾਵਿਤ ਲੋਕਾਂ , ਜ਼ਿਲ੍ਹਾ ਟੀਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਪਸ਼ੂਆਂ ਅਤੇ ਆਮ ਲੋਕਾਂ ਨੂੰ ਆਉਣ ਵਾਲੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਫੋਕ ਮਸ਼ੀਨਾਂ ਦੀ ਮੰਗ ਕੀਤੀ ਗਈ ਸੀ।
ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਵੱਲੋਂ ਦੱਸਿਆ ਗਿਆ ਕਿ ਕਿ ਡਾ ਓਬਰਾਏ ਵੱਲੋਂ ਹੜ੍ਹਾਂ ਦੇ ਪਾਣੀਆਂ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਗੰਦਲੇ ਪਾਣੀ ਨਾਲ ਫੈਲਣ ਵਾਲੀਆ ਬਿਮਾਰੀਆਂ ਨੂੰ ਰੋਕਣ ਲਈ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਦੀ ਮੰਗ ਨੂੰ ਪੂਰਾ ਕਰਦਿਆਂ ਅਤੇ ਫੋਰੀ ਤੋਰ ਤੇ 4 ਮਸ਼ੀਨਾਂ ਭੇਜ ਦਿੱਤੀਆਂ ਗਈਆਂ ਹਨ, ਇਨ੍ਹਾਂ ਵਿਚੋਂ 2 ਫੋਗਿਗ ਮਸ਼ੀਨਾਂ ਬੀ ਐਸ ਐਫ ਨੂੰ ਦਿੱਤੀਆਂ ਗਈਆਂ ਇਹ ਬੀ ਐਸ ਐਫ ਦੀਆਂ ਦੋ ਬਟਾਲੀਅਨਾ ਦੀਆਂ 24 ਚੌਕੀਆਂ ਹਨ ਜੋ ਕਿ ਹੜਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਤਾਰ ਸੇਵਾਵਾਂ ਦੇ ਰਹੀਆਂ ਹਨ ਇਹਨਾਂ ਵੱਲੋਂ ਫੋਗਿੰਗ ਮਸ਼ੀਨਾਂ ਦੀ ਮੰਗ ਕੀਤੀ ਗਈ ਸੀ ਡਾ ਓਬਰਾਏ ਵਲੋਂ ਤਰੁੰਤ ਹੂਸੈਨੀਵਾਲਾ ਬਾਰਡਰ ਤੇ ਵਿਸ਼ਾਲ ਵਰਮਾ ਡਿਪਟੀ ਕਮਾਂਡੈਂਟ ਬਟਾਲੀਅਨ 99, ਮਹੇਸ਼ ਵਰਮਾ ਕੰਪਨੀ ਕਮਾਂਡੈਂਟ ਹੁਸੈਨੀਵਾਲਾ ਚੈਕ ਪੋਸਟ, ਇੰਸਪੈਕਟਰ ਵਿਜੇ ਕੁਮਾਰ, ਇੰਸਪੈਕਟਰ ਨੂੰ ਪੀ ਦਾਸ ਨੂੰ ਭੇਜੀਆਂ ਗਈਆਂ ਹਨ ਅਤੇ ਹੈਡ ਆਫਿਸ ਪਟਿਆਲਾ ਤੋਂ ਆਈ ਟੀਮ ਵਲੋਂ ਉਪਰੋਕਤ ਨੂੰ ਸੋਪੀਆ ਗਈਆ। ਟਰੱਸਟ ਦੇ ਟੀਮ ਮੈਂਬਰ ਵੱਲੋਂ 2 ਮਸ਼ੀਨਾਂ ਰਾਹੀਂ ਵੱਖ ਵੱਖ ਹੜਾਂ ਤੋਂ ਪ੍ਰਭਾਵਿਤ ਪਿੰਡਾਂ ਵਿਚ ਜਾਂ ਕੇ ਪ੍ਰਸ਼ਾਸਨ ਅਧਿਕਾਰੀਆਂ ਦੀ ਮੱਦਦ ਨਾਲ ਲਗਾਤਾਰ ਸਪਰੇ ਕਰਦੀਆਂ ਰਹਿਣਗੀਆਂ ਤਾਂ ਜੋ ਵਾਤਾਵਰਣ ਦੀ ਸਫਾਈ ਕਰਕੇ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ। ਜ਼ਿਲ੍ਹਾ ਫਿਰੋਜ਼ਪੁਰ ਲਈ ਫੋਗਿੰਗ ਮਸ਼ੀਨਾਂ ਭੇਜਣ ਲਈ ਡਾਕਟਰ ਓਬਰਾਏ ਦਾ ਬੀ ਐਸ ਐਫ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜੀਰਾ ਰਣਜੀਤ ਸਿੰਘ ਰਾਏ, ਲੈਬ ਇੰਚਾਰਜ ਜੀਰਾ ਜਗਸੀਰ ਸਿੰਘ,ਮਹਾਵੀਰ ਸਿੰਘ, ਰਣਧੀਰ ਜੋਸ਼ੀ,ਰਾਮ ਸਿੰਘ ਹਾਜ਼ਰ ਸਨ।