ਸ੍ਰੀ ਰਾਮ ਨੌਮੀ ਦੇ ਮਹਾਂਪਰਵ ਦਿਹਾੜੇ ਤੇ ਭਗਤੀ ਭਜਨ ਗਰੁੱਪ (ਸੰਧਿਆ) ਦੁਆਰਾ ਸ੍ਰੀ ਸੁਭਾਸ਼ ਚੌਧਰੀ ਦੇ ਨਿਵਾਸ ਸਥਾਨ ਵਿਖੇ ਭਜਨ ਕੀਰਤਨ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

ਸ੍ਰੀ ਰਾਮ ਨੌਮੀ ਦੇ ਮਹਾਂਪਰਵ ਦਿਹਾੜੇ ਤੇ ਭਗਤੀ ਭਜਨ ਗਰੁੱਪ (ਸੰਧਿਆ) ਦੁਆਰਾ ਸ੍ਰੀ ਸੁਭਾਸ਼ ਚੌਧਰੀ ਦੇ ਨਿਵਾਸ ਸਥਾਨ ਵਿਖੇ ਭਜਨ ਕੀਰਤਨ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ
(ਪੰਜਾਬ) ਫਿਰੋਜ਼ਪੁਰ 07 ਅਪ੍ਰੈਲ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸ਼੍ਰੀ ਰਾਮ ਨੌਮੀ ਦੇ ਮਹਾਂਪਰਵ ਦਿਹਾੜੇ ਤੇ ਭਗਤੀ ਭਜਨ ਗਰੁੱਪ (ਸੰਧਿਆ)ਦੁਆਰਾ ਸ਼੍ਰੀ ਸ਼ੁਭਾਸ਼ ਚੌਧਰੀ ਫਿਰੋਜਪੁਰ ਕੈਂਟ ਦੇ ਨਿਵਾਸ ਵਿਖੇ ਸ਼੍ਰੀ ਧਰਮਪਾਲ ਬਾਸਲ(ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜਪੁਰ) ਦੀ ਅਗਵਾਈ ਵਿੱਚ ਭਜਨ ਕੀਰਤਨ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਗਨਪਤੀ ਵੰਧਨਾ ਤੋ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਸਾਰੇ ਭਗਤ ਜਨਾ ਵੱਲੋ ਸੁੰਦਰ ਸੁੰਦਰ ਮਾਤਾ ਦੇ ਭਜਨ ਅਤੇ ਭੇਂਟਾ ਗਾਈਆ ਗਈਆ। ਸ਼੍ਰੀ ਧਰਮਪਾਲ ਬਾਸਲ ਜੀ ਵੱਲੋ ਵੱਖ-ਵੱਖ ਭਜਨ ਗਾ ਕੇ ਸਾਰੇ ਭਗਤਾ ਨੂੰ ਝੂਮਣ ਲਾ ਦਿੱਤਾ। ਜਿਵੇ “ਪੌੜੀ ਪੌੜੀ ਚੜ੍ਹਦਾ ਜਾ ਜੈ ਮਾਤਾ ਦੀ ਕਰਦਾ ਜਾ” “ਰਾਮ ਕਹੋ ਗਣਸ਼ਾਮ ਕਹੋ ਤੁਮ ਬੋਲੋ ਸੀਤਾ ਰਾਮ ਰੇ ਬੀਤ ਰਹੀ ਹੈ ਉਭਰੀਆ” ਆਦਿ ਭਜਨ ਗਾਏ ਗਏ। ਪਰਿਵਾਰ ਵੱਲੋ ਬਹੁਤ ਸੁੰਦਰ ਦਰਬਾਰ ਸਜਾਇਆ ਗਿਆ। ਆਈਆ ਹੋਈਆ ਸੰਗਤਾ ਨੂੰ ਪ੍ਰਸਾਦ ਅਤੇ ਲੰਗਰ ਵਰਤਾਇਆ ਗਿਆ ਇਸ ਪ੍ਰੋਗਰਾਮ ਵਿੱਚ ਮੁੱਖ ਭੂਮਿਕਾ ਆਈ ਹੋਈ ਨਾਰੀ ਸ਼ਕਤੀ ਦੀ ਰਹੀ। ਆਈਆ ਹੋਈਆ ਸਾਰੀਆ ਨਾਰੀ ਸ਼ਕਤੀਆ ਵੱਲੋ ਮਾਤਾ ਦੀਆ ਭੇਟਾ ਗਾਈਆ ਗਈਆ ਅਤੇ ਖੂਬ ਆਨੰਦ ਮਾਣਿਆ ਗਿਆ । ਸ੍ਰੀ ਸੁਭਾਸ਼ ਚੌਧਰੀ ਜੀ ਦੇ ਪਰਿਵਾਰਕ ਮੈਂਬਰਾਂ ਨੂੰ ਸ੍ਰੀ ਧਰਮਪਾਲ ਬਾਸਲ ਜੀ ਵੱਲੋਂ ਹਨੂਮਾਨ ਜੀ ਦਾ ਸਰੂਪ ਅਤੇ ਮਾਤਾ ਜੀ ਦੀ ਚੁੰਨੀ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਰਾਜੇਸ਼ ਮਲਹੋਤਰਾ,(ਕੇ ਸੰਨਜ ਵਾਲੇ), ਰਾਕੇਸ਼ ਪਾਠਕ(ਕੈਸ਼ੀਅਰ),ਕੁਲਦੀਪ ਗੱਖੜ, ਪਵਨ ਕਾਲੀਆ, ਰਾਜੂ ਖੱਟਰ, ਐੱਨ ਕੇ ਛਾਬੜਾ, ਰਜਿੰਦਰ ਦੁੱਗਲ, ਰਾਜ ਕੁਮਾਰ ਕੱਕਰ, ਸਤਪਾਲ ਗੌਰਵ, ਗੌਰਵ ਅਨਮੋਲ(ਮਿਉਜਿਕ ਡਾਇਰੈਕਟਰ), ਅਸ਼ੋਕ ਕੱਕੜ, ਮੁਕੇਸ਼ ਗੋਇਲ, ਮਾਨਵ ਜਿੰਦਲ, ਪ੍ਰਮੋਦ ਪਵਨ ਆਦਿ ਵਿਸ਼ੇਸ਼ ਤੌਰ ਸ਼ਾਮਿਲ ਰਹੇ।