ਸਿੱਖਿਆ ਤੇ ਸੰਵੇਦਨਸ਼ੀਲਤਾ ਰਾਹੀਂ ਨਸ਼ਿਆਂ ਦਾ ਮੁਕਾਬਲਾ ਸੰਭਵ-ਐਸ ਐਸ ਪੀ ਭੁਪਿੰਦਰ ਸਿੰਘ ਸਿੱਧੂ

“ਸਿੱਖਿਆ ਤੇ ਸੰਵੇਦਨਸ਼ੀਲਤਾ ਰਾਹੀਂ ਨਸ਼ਿਆਂ ਦਾ ਮੁਕਾਬਲਾ ਸੰਭਵ-ਐਸ ਐਸ ਪੀ ਭੁਪਿੰਦਰ ਸਿੰਘ ਸਿੱਧੂ”
(ਪੰਜਾਬ) ਫਿਰੋਜਪੁਰ 17 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸੇਸ਼ ਸੰਵਾਦਦਾਤਾ}=
“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਡਾਇਟ ਫਿਰੋਜ਼ਪੁਰ ਵਿਖੇ ਚੱਲ ਰਹੇ ਦੋ ਰੋਜ਼ਾ ਸੈਮੀਨਾਰ ਦੇ ਦੂਜੇ ਅਤੇ ਆਖਰੀ ਦਿਨ ਜ਼ਿਲ੍ਹਾ ਪੁਲਿਸ ਮੁਖੀ SSP ਸਾਹਬ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀਮਤੀ ਮੁਨੀਲਾ ਅਰੋੜਾ, ਡਿਪਟੀ ਡੀ.ਈ.ਓ. ਡਾ. ਸਤਿੰਦਰ ਸਿੰਘ, ਡਾਇਟ ਪ੍ਰਿੰਸੀਪਲ ਮੈਡਮ ਸੀਮਾ ਪੰਛੀ, ਜ਼ਿਲ੍ਹਾ ਨੋਡਲ ਅਸ਼ਵਿੰਦਰ ਬਰਾੜ (DNO) ਅਤੇ ਡਿਸਟ੍ਰਿਕਟ ਰਿਸੋਰਸ ਪਰਸਨ ਦਿਨੇਸ਼ ਚੌਹਾਨ ਦੇ ਮਾਰਗਦਰਸ਼ਨ ਹੇਠ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ।SSP ਸਾਬ ਵੱਲੋਂ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਗਿਆ ਕਿ ਨਸ਼ਾ ਨਾ ਸਿਰਫ਼ ਕਾਨੂੰਨੀ ਗੰਭੀਰਤਾ ਰੱਖਦਾ ਹੈ, ਸਗੋਂ ਇਹ ਇਕ ਸਮਾਜਿਕ ਅਤੇ ਪਰਿਵਾਰਕ ਬਿਮਾਰੀ ਬਣ ਚੁੱਕੀ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਤੁਸੀਂ ਹੀ ਉਹ ਪਹਿਲੀ ਇਕਾਈ ਹੋ ਜੋ ਕਿਸੇ ਵੀ ਵਿਦਿਆਰਥੀ ਦੀ ਦਿਸ਼ਾ ਨੂੰ ਪਹਿਚਾਣ ਸਕਦੀ ਹੈ। SSP ਸਾਹਬ ਵੱਲੋਂ ਸਕੂਲ ਪੱਧਰ ‘ਤੇ ਨਸ਼ਾ ਵਿਰੋਧੀ ਸਲੋਗਨ, ਨੁਕੜ ਨਾਟਕ ਅਤੇ ਹੋਰ ਗਤੀਵਿਧੀਆਂ ਰਾਹੀਂ ਜਾਗਰੂਕਤਾ ਵਧਾਉਣ ਦੀ ਅਪੀਲ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਮੁਨੀਲਾ ਅਰੋੜਾ ਵੱਲੋਂ ਵਿਦਿਆਰਥੀਆਂ ਦੀ ਮਾਨਸਿਕ ਹਾਲਤ, ਸਮਾਜਿਕ ਦਬਾਅ ਅਤੇ ਰੁਝਾਨਾਂ ਉੱਤੇ ਚਰਚਾ ਕਰਦਿਆਂ ਕਿਹਾ ਗਿਆ ਕਿ “ਸਿੱਖਿਆ ਸਿਰਫ਼ ਕਲਾਸਰੂਮ ਤੱਕ ਸੀਮਤ ਨਹੀਂ, ਇਹ ਇਕ ਸੰਘਰਸ਼ ਹੈ-ਨੈਤਿਕਤਾ ਅਤੇ ਭਵਿੱਖ ਦੀ ਰਚਨਾ ਲਈ।” ਉਨ੍ਹਾਂ ਨੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਕਿ ਸਕੂਲ ਅੰਦਰ ਵਿਦਿਆਰਥੀਆਂ ਨਾਲ ਨਿੱਜੀ ਪੱਧਰ ਤੇ ਸੰਵਾਦ ਬਣਾਇਆ ਜਾਵੇ, ਤਾਂ ਜੋ ਉਹ ਆਪਣੇ ਮਨ ਦੀ ਗੱਲ ਵੀ ਸਾਂਝੀ ਕਰ ਸਕਣ।ਡਿਪਟੀ ਡੀ.ਈ.ਓ. ਡਾ. ਸਤਿੰਦਰ ਸਿੰਘ ਨੇ ਵੀ ਆਪਣੀ ਗੱਲ ਰੱਖਦਿਆਂ ਕਿਹਾ ਕਿ “ਆਧਿਆਪਕ ਦੀ ਕਲਮ ਨਾਲ ਕਈ ਵਾਰ ਉਹ ਕਰਾਮਾਤ ਹੋ ਸਕਦੀ ਹੈ ਜੋ ਕਾਨੂੰਨ ਵੀ ਨਹੀਂ ਕਰ ਸਕਦੇ।” ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਸਿੱਖਿਆ ਅਤੇ ਸੰਵੇਦਨਸ਼ੀਲਤਾ ਦੇ ਮਿਸ਼ਰਨ ਨਾਲ ਅਸੀਂ ਨੌਜਵਾਨੀ ਨੂੰ ਨਸ਼ਿਆਂ ਵਲੋਂ ਹਟਾ ਕੇ ਉਨ੍ਹਾਂ ਦਾ ਰੁਝਾਨ ਵਿਗਿਆਨ, ਖੇਡਾਂ, ਕਲਾ ਅਤੇ ਰਾਸ਼ਟਰ ਭਗਤੀ ਵਲ ਕਰ ਸਕਦੇ ਹਾਂ।
ਡਾਇਟ ਪ੍ਰਿੰਸੀਪਲ ਸੀਮਾ ਪੰਛੀ ਮੈਡਮ ਨੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਇਹ ਟ੍ਰੇਨਿੰਗ ਕੇਵਲ ਜਾਣਕਾਰੀ ਨਹੀਂ, ਸਗੋਂ ਜ਼ਿੰਮੇਵਾਰੀ ਦੀ ਟਿਕਟ ਹੈ।” ਉਨ੍ਹਾਂ ਨੇ ਰਿਸੋਰਸ ਪਰਸਨਾਂ ਅਤੇ ਟੀਚਰ ਟ੍ਰੇਨੀਆਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦ ਤੱਕ ਅਸੀਂ ਦਿਲੋਂ ਨਹੀਂ ਸੋਚਦੇ, ਤਦ ਤੱਕ ਕੋਈ ਵੀ ਮੁਹਿੰਮ ਕਾਮਯਾਬ ਨਹੀਂ ਹੋ ਸਕਦੀ।
ਸੈਮੀਨਾਰ ਦੌਰਾਨ ਵੀਡੀਓਜ਼, ਪ੍ਰਜ਼ੈਂਟੇਸ਼ਨ ਅਤੇ ਸਮੂਹਿਕ ਗਤੀਵਿਧੀਆਂ ਰਾਹੀਂ ਰਿਸੋਰਸ ਪਰਸਨਾਂ ਵੱਲੋਂ ਅਧਿਆਪਕਾਂ ਨੂੰ ਨਸ਼ਾ ਮੁਕਤ ਸਮਾਜ ਵਲ ਲਿਜਾਣ ਦੀ ਯੋਜਨਾ ਅਤੇ ਰਣਨੀਤੀਆਂ ਉੱਤੇ ਵਿਸਥਾਰ ਨਾਲ ਟ੍ਰੇਨਿੰਗ ਦਿੱਤੀ ਗਈ। ਰਿਸੋਰਸ ਪਰਸਨਾਂ ਵਿੱਚ ਗੁਰਪ੍ਰੀਤ ਸਿੰਘ (BRC ਸਤੀਏ ਵਾਲਾ),ਗੁਰਦੇਵ ਸਿੰਘ (BRC ਸਤੀਏ ਵਾਲਾ),ਪਰਵੀਨ ਕੁਮਾਰ (BRC ਮਮਦੋਟ),ਰਾਜੀਵ ਸ਼ਰਮਾ (BRC ਘੱਲ ਖੁਰਦ),ਹਰਪ੍ਰੀਤ ਭੁੱਲਰ (BRC), ਅਮਿਤ ਨਾਰੰਗ (BRC), ਅਨਮੋਲ ਸ਼ਰਮਾ (BRC),ਕਮਲ ਵਧਵਾ (BRC),ਹਰਪ੍ਰੀਤ ਅਚਿੰਤ (BRC),ਸੰਦੀਪ ਕੁਮਾਰ (BRC)ਸ਼ਾਮਲ ਸਨ।ਇਸ ਤੋਂ ਇਲਾਵਾ ਸੁਖਚੈਨ ਸਿੰਘ (ਸਟੈਨੋ), ਗੌਰਵ ਮੁੰਜਾਲ, ਗੁਰਮੇਜ ਸਿੰਘ (ਪੰਜਾਬ ਪੁਲਿਸ) ਅਤੇ ਸਬ ਇੰਸਪੈਕਟਰ ਲਖਵੀਰ ਸਿੰਘ ਵੀ ਹਾਜ਼ਰ ਸਨ।
ਸੈਸ਼ਨ ਦੀ ਅਖੀਰ ਵਿੱਚ ਸਾਰੇ ਅਧਿਆਪਕਾਂ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਵਿਦਿਆਰਥੀਆਂ ਦੀ ਮਦਦ ਕਰਨ ਦਾ ਸੰਕਲਪ ਲਿਆ ਗਿਆ।




