ਪੰਚਮੁਖੀ ਸ਼੍ਰੀ ਹਨੁਮਾਨ ਮੰਦਿਰ ਭੁਚੋ ਮੰਡੀ (ਬਠਿੰਡਾ) ਵਿਖੇ ਭਗਤੀ ਭਜਨ ਗਰੁੱਪ ਵੱਲੋਂ ਸਲਾਨਾ ਸਮਾਗਮ ਵਿੱਚ ਸਤਸੰਗ ਕਰਵਾਇਆ ਗਿਆ

(ਪੰਜਾਬ) ਫਿਰੋਜ਼ਪੁਰ 05 ਮਾਰਚ 2026 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਪੰਚਮੁਖੀ ਹਨੂਮਾਨ ਮੰਦਿਰ ਭੁਚੋ ਮੰਡੀ ਬਠਿੰਡਾ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਭਗਤੀ ਭਜਨ ਗਰੁੱਪ ਵੱਲੋਂ ਭਗਤੀ ਭਾਵਨਾ ਨਾਲ ਸਲਾਨਾ ਸਮਾਗਮ ਕਰਵਾਇਆ ਗਿਆ। ਇਸ ਪਵਿੱਤਰ ਅਵਸਰ ਤੇ ਵੱਡੀ ਗਿਣਤੀ ਵਿੱਚ ਸੰਗਤਾ ਹਾਜਿਰ ਹੋਈਆਂ। ਇਹ ਪ੍ਰੋਗਰਾਮ ਸੰਜੇ (ਗਾਧੀ ਬਾਬਾ)ਜੀ ਦੀ ਦੇਖਰੇਖ ਵਿੱਚ ਕਰਵਾਇਆ ਗਿਆ। ਕੀਰਤਨ ਦੀ ਸ਼ੁਰੂਆਤ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ (ਚੈਅਰਮੈਨ ਹਾਰਮਨੀ ਵਨਿਅਮ,ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵੱਲੋਂ ਸ੍ਰੀ ਗਣੇਸ਼ ਵੰਧਨਾ ਗਾ ਕੇ ਕੀਤੀ ਗਈ। ਉਹਨਾ ਦੀ ਸੁਰੀਲੀ ਆਵਾਜ ਨਾਲ ਸਾਰਾ ਮਾਹੌਲ ਭਗਤੀ ਮਈ ਹੋ ਗਿਆ। ਇਸ ਤੋਂ ਉਪਰੰਤ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ ਅਤੇ ਸ਼੍ਰੀ ਹਨੂਮਾਨ ਜੀ ਤੇ ਸ਼੍ਰੀ ਰਾਮ ਜੀ ਦੇ ਸੁੰਦਰ ਭਜਨ ਗਾਏ ਗਏ। ਸੰਗਤਾਂ ਨੇ ਤਾੜੀਆਂ ਅਤੇ ਜੈਕਾਰਿਆਂ ਨਾਲ ਭਜਨਾਂ ਦਾ ਖੂਬ ਆਨੰਦ ਮਾਣਿਆ । ਭਜਨਾਂ ਰਾਹੀ ਸੰਗਤਾਂ ਨੂੰ ਧਰਮ ਸੇਵਾ ਅਤੇ ਸਿਚਾਈ ਦੇ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ। ਸੰਗਤਾਂ ਵੱਲੋਂ ਬੜੇ ਹੀ ਧਿਆਨ ਅਤੇ ਸ਼ਰਧਾ ਨਾਲ ਉਪਦੇਸ਼ ਸੁਣੇ ਗਏ। ਇਹ ਸਮਾਗਮ ਕੇਵਲ ਧਾਰਮਿਕ ਹੀ ਨਹੀ ਸਗੋਂ ਸਾਝੇਪਨ ਅਤੇ ਏਕਤਾ ਦਾ ਪ੍ਰਤੀਕ ਬਣ ਗਿਆ। ਸਮਾਗਮ ਦੌਰਾਨ ਮਨੁੱਖੀ ਜੀਵਨ ਦੀ ਮਹੱਤਤਾ ਸੱਚੇ ਆਚਰਣ ਅਤੇ ਭਗਤੀ ਦੀ ਤਾਕਤ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਹਾ ਕਿ ਜੇ ਮਨੁੱਖ ਸੱਚੇ ਦਿਲ ਨਾਲ ਪ੍ਰਭੂ ਦਾ ਨਾਮ ਜਪਦਾ ਹੈ ਤਾ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਤੇ ਜੀਵਨ ਵਿੱਚ ਸ਼ਾਤੀ ਪ੍ਰਾਪਤ ਹੁੰਦੀ ਹੈ। ਅੰਤ ਵਿੱਚ ਸਭ ਨੇ ਮਿਲ ਕੇ ਸ਼੍ਰੀ ਹਨੂਮਾਨ ਜੀ ਦੀ ਆਰਤੀ ਕੀਤੀ ਉਪਰੰਤ ਸੰਗਤਾ ਨੂੰ ਪ੍ਰਸ਼ਾਦ ਵੰਡਿਆ ਗਿਆ ਅਤੇ ਲੰਗਰ ਦੀ ਵਿਵਸਥਾ ਵੀ ਕੀਤੀ ਗਈ। ਪ੍ਰੋਗਰਾਮ ਦੀ ਸਮਾਪਤੀ ਤੇ ਗਾਧੀ ਬਾਬਾ ਜੀ ਨੂੰ ਦੁਸ਼ਾਲੇ ਅਤੇ ਸ਼੍ਰੀ ਹਨੂਮਾਨ ਜੀ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ। ਰਾਜ ਕੁਮਾਰ ਬਾਂਸਲ ਅਤੇ ਡੇਜੀ ਬਾਂਸਲ ਵੱਲੋਂ ਭਗਤੀ ਭਜਨ ਗਰੁੱਪ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਭਗਤੀ ਭਜਨ ਗਰੁੱਪ ਦੇ ਮੈਬਰ ਕੈਲਾਸ਼ ਸ਼ਰਮਾ, ਰਾਜੇਸ਼ ਪਾਠਕ, ਅਸ਼ੋਕ ਕੁਮਾਰ ਗਰਗ, ਮਹਿੰਦਰਪਾਲ ਬਜਾਜ, ਤ੍ਰਲੋਚਨ ਚੋਪੜਾ, ਅਸ਼ੋਕ ਕੱਕੜ, ਗੌਰਵ ਅਨਮੋਲ, ਮੈਡਮ ਕਿਰਨ ਬਾਂਸਲ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਅਰਸ਼ਦੀਪ ਕੌਰ ਅਤੇ ਪਰਮਪ੍ਰੀਤ ਕੌਰ ਸ਼ਾਮਿਲ ਰਹੇ। ਇਸ ਤਰਾਂ ਹਰ ਸਾਲ ਤਰਾਂ ਇਹ ਸਲਾਨਾ ਭਗਤੀ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ ਅਤੇ ਆਪਣੀਆਂ ਅਮਿਟ ਯਾਦਾਂ ਛੱਡ ਗਿਆ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

श्री धर्मपाल बंसल संस्थापक भक्ति भजन ग्रुप एवं सदस्यों की ओर से हार्मनी कॉलेज एवं हॉस्पिटल में 6,7 एवं 8 मार्च 2026 को किया जा रहा भव्य गौ कथा का आयोजन

Thu Mar 5 , 2026
(पंजाब) फिरोजपुर 05 मार्च 2026 [कैलाश शर्मा जिला विशेष संवाददाता]= श्री धर्मपाल बंसल संस्थापक भक्ति भजन ग्रुप एवं ग्रुप के सदस्यों द्वारा दिनांक 6, 7 एवं 8 मार्च 2026 को कच्चा जीरा रोड पर हार्मनी मेडिकल कॉलेज एवं हॉस्पिटल में गौ कथा का भव्य आयोजन किया जा रहा है। जानकारी […]

You May Like

advertisement