
ਸਰਦਾਰ ਕੇਵਲ ਸਿੰਘ ਢਿੱਲੋ ਦੇ ਪੰਜਾਬ ਪ੍ਰਧਾਨ ਦਾ ਚੰਡੀਗੜ੍ਹ ਵਿਖੇ ਅਹੁਦਾ ਸੰਭਾਲਣ ਸਮੇਂ ਬੀਜੇਪੀ ਦੇ ਵੱਖ-ਵੱਖ ਅਹੁਦੇਦਾਰਾਂ ਨੇ ਉਹਨਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
(ਪੰਜਾਬ) ਫਿਰੋਜਪੁਰ 03 ਜੂਨ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸਰਦਾਰ ਕੇਵਲ ਸਿੰਘ ਢਿੱਲੋਂ ਪੰਜਾਬ ਪ੍ਰਧਾਨ ਦੇ ਅਹੁਦਾ ਸੰਭਾਲਣ ਦੇ ਮੌਕੇ ਸਮੇ ਚੰਡੀਗੜ੍ਹ ਬੀਜੇਪੀ ਦਫਤਰ ਵਿਖੇ ਫਿਰੋਜ਼ਪੁਰ ਤੋਂ ਅਸ਼ਵਨੀ ਕੁਮਾਰ ਢੀਂਗਰਾ ਐਡਵੋਕੇਟ ਸਹਿ ਸੰਜੋਜਕ ਬੀਜੇਪੀ ਲੀਗਲ ਸੈੱਲ ਪੰਜਾਬ ,ਸ਼ਮਸ਼ੇਰ ਸਿੰਘ ਕੱਕੜ ਸਾਬਕਾ ਜਿਲਾ ਪ੍ਰਧਾਨ ਦਵਿੰਦਰ ਸਿੰਘ ਜੰਗ ਅਤੇ ਵਿਜੇ ਕੈਥ ਜਿਲਾ ਵਾਈਸ ਪ੍ਰਧਾਨ ਸਮੇਤ ਤਲਵੰਡੀ ਭਾਈ ਦੇ ਦੋ ਵਾਰਡਾਂ ਤੋ ਜਿੱਤੇ ਸ੍ਰੀਮਤੀ ਪੂਨਮ ਰਾਣੀ ਪਤਨੀ ਵਿਜੇ ਕੈਥ ਨੇ ਨਵੇਂ ਪ੍ਰਧਾਨ ਜੀ ਨੂੰ ਵਧਾਈ ਅਤੇ ਸ਼ੁਭਕਾਮਨਾ ਦਿੱਤੀਆਂ ਅਤੇ ਅਤੇ ਆਸ ਰੱਖੀ ਕਿ ਉਹਨਾਂ ਦੇ ਤਜਰਬੇ ਮਾਲਵਾ ਖੇਤਰ ਵਿਚ ਮਜ਼ਬੂਤ ਪਕੜ ਅਤੇ ਜੱਟ ਸਿੱਖ ਬਿਰਾਦਰੀ ਨਾਲ ਸਬੰਧਿਤ ਹੋਣ ਕਾਰਨ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਹੁਣ ਪੰਜਾਬ ਵਿਚ ਬੀਜੇਪੀ ਦਾ 2027 ਵਿਚ ਸਰਕਾਰ ਬਣਾਉਣਾ ਹੋਰ ਯਕੀਨੀ ਹੋ ਗਿਆ ਹੈ।
ਇਸ ਮੌਕੇ ਸ਼੍ਰੀ ਤਰੁਣ ਚੁੱਘ ਜਨਰਲ ਸੈਕਰੇਟਰੀ ਬੀਜੇਪੀ
ਸ਼੍ਰੀ ਨਾਇਬ ਸਿੰਘ ਸੈਣੀ ਚੀਫ਼ ਮਨਿਸਟਰ ਹਰਿਆਣਾ, ਸ਼੍ਰੀ ਰਵਨੀਤ ਬਿੱਟੂ ਕੇਂਦਰੀ ਮੰਤਰੀ ਸ਼੍ਰੀ ਨਰਿੰਦਰ ਰੈਨਾ ਜੀ ਪ੍ਰਭਾਰੀ ਪੰਜਾਬ ਸ਼੍ਰੀ ਨਿਵਾਸ ਸੁੱਲੂ ਜੀ ਅਨਿਲ ਸਰੀਨ ਜਨਰਲ ਸੈਕਰੇਟਰੀ ਸ਼੍ਰੀ ਦਿਆਲ ਸਿੰਘ ਸੋਢੀ ਸ਼੍ਰੀ ਐਨ ਕੇ ਵਰਮਾ ਸੰਯੋਜਕ ਲੀਗਲ ਸੈੱਲ ਪੰਜਾਬ ਮਨੋਰੰਜਨ ਕਾਲੀਆ ਰਾਕੇਸ਼ ਰਾਠੌਰ ਜ਼ੋਨਲ ਪ੍ਰਭਾਰੀ ਰਾਣਾ ਗੁਰਮੀਤ ਸਿੰਘ ਸੋਢੀ ਐਕਸ ਕੈਬਿਨੇਟ ਮੰਤਰੀ ,ਸੁਨੀਲ ਜਾਖੜ ਅਸ਼ਵਨੀ ਸ਼ਰਮਾ ਸੁਰਜੀਤ ਜਿਆਣੀ ਐਕਸ ਕੈਬਿਨੇਟ ਮੰਤਰੀ ਮਹਾਰਾਣੀ ਪਰਨੀਤ ਕੌਰ ਜੈ ਇੰਦਰ ਕੌਰ ਵਨੀਤ ਜੋਸ਼ੀ ਮੀਡੀਆ ਪ੍ਰਭਾਰੀ ਪੰਜਾਬ ਵਿਜੇ ਸਾਂਪਲਾਂ ਅਵਿਨਾਸ਼ ਰਾਏ ਖੰਨਾ ਐਕਸ ਐੱਮਪੀ ਤੀਕਸ਼ਣ ਸੂਦ ਐਕਸ ਕੈਬਿਨੇਟ ਮੰਤਰੀ ਸ਼੍ਰੀ ਜੰਗੀ ਲਾਲ ਮਹਾਜਨ ਐਮ ਐਲ ਏ ਮੁਕੇਰੀਆਂ ਆਦਿ ਹਾਜ਼ਰ ਰਹੇ। ਸਾਰੇ ਬੁਲਾਰਿਆਂ ਨੇ ਸ਼੍ਰੀ ਕੇਵਲ ਸਿੰਘ ਢਿੱਲੋਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਤਨੋ ਮਨੋ ਧਨੋ ਸਹਿਜੋਗ ਕਰਨ ਦਾ ਵਾਅਦਾ ਕੀਤਾ ਅਤੇ ਸਾਰੇ ਵਰਕਰ ਸਾਹਿਬਾਨ ਨੂੰ ਵੀ ਮਿਸ਼ਨ 2027 ਵਿੱਚ ਕੁੱਦ ਜਾਣ ਲਈ ਆਹਵਾਨ ਕੀਤਾ । ਓਹਨਾਂ ਪੰਜਾਬ ਪ੍ਰਦੇਸ਼ ਦੀ ਜਨਤਾ ਅਤੇ ਹੁਣੇ ਹੋਏ ਮਿਉਂਸੀਪਲ ਚੋਣਾਂ ਵਿੱਚ ਸਾਥ ਦੇਣ ਦਾ ਧੰਨਵਾਦ ਕੀਤਾ ।
ਕੇਵਲ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਵਿੱਚ ਇਸ ਜਿੰਮੇਵਾਰੀ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਲੋਕਾਂ ਵਿੱਚ ਵਿਸ਼ਵਾਸ ਜਗਾਊਦੇ ਹੋਏ ਬੀਜੇਪੀ ਦੀ ਸਰਕਾਰ ਸਾਰਿਆਂ ਦੇ ਸਹਿਜਯੋਗ ਨਾਲ ਬਣਾਉਣਗੇ।

