
(ਪੰਜਾਬ) ਫਿਰੋਜ਼ਪੁਰ 14 ਜਨਵਰੀ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਬਿਨਾਂ ਸਵਾਰਥ ਬੇਸਹਾਰਾ ਗਾਵਾਂ ਨੂੰ ਗੁੜ ਖੁਆਉਣਾ ਇਕ ਪੁੰਨ ਦਾ ਕੰਮ ਹੈ ਜੋ ਧਾਰਮਿਕ,ਜੋਤਿਸ਼ ਤੇ ਸਮਾਜਿਕ ਪੱਖੋਂ ਉਤਮ ਮੰਨਿਆ ਜਾਂਦਾ ਹੈ। ਇਸ ਨਾਲ ਮਨੁੱਖ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਗਾਵਾਂ ਨੂੰ ਵਧੇਰੇ ਊਰਜਾ ਮਿਲਦੀ ਹੈ। ਇਹ ਪੁੰਨ ਦਾ ਕੰਮ ਪੋਹ ਮਾਘ ਦੇ ਮਹੀਨਿਆਂ ਵਿੱਚ ਖਾਸ ਤੌਰ ਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸੇ ਮਹੱਤਵਪੂਰਨ ਦਿਨ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੋਟਰੀ ਕਲੱਬ ਫਿਰੋਜਪੁਰ ਨੇ ਪ੍ਰਧਾਨ ਕਿਰਪਾਲ ਸਿੰਘ ਮਕੜ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਬਣੇ ਗਊਸ਼ਾਲਾਵਾ ਵਿੱਚ ਆਪਣੀ ਟੀਮ ਨਾਲ ਗੁੜ ਦੀ ਸੇਵਾ ਕੀਤੀ। ਰੋਟੇਰੀਅਨ ਪਰਦੀਪ ਬਿੰਦਰਾ, ਦਿਨੇਸ਼ ਕਟਾਰੀਆ, ਰਕੇਸ਼ ਮੋਂਗਾ , ਰਕੇਸ਼ ਚਾਵਲਾ, ਡਾਕਟਰ ਸੁਰਿੰਦਰ ਸਿੰਘ ਕਪੂਰ, ਸੰਦੀਪ ਸਿੰਗਲਾਂ, ਮਨਦੀਪ ਸਿੰਘ, ਹਰਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਪਰੋਜੇਕਟ ਚੇਅਰਮੈਨ ਰਕੇਸ਼ ਮੋਂਗਾ ਨੇ ਦੱਸਿਆ ਰੋਟਰੀ ਕਲੱਬ ਫਿਰੋਜਪੁਰ ਇਸੇ ਤਰ੍ਹਾਂ ਦੇ ਧਾਰਮਿਕ ਅਤੇ ਸਮਾਜਿਕ ਕਾਰਜ ਜਾਰੀ ਰੱਖੇ ਗਾ।


