ਭਗਤੀ ਭਜਨ ਗਰੁੱਪ ਸੰਧਿਆ ਵੱਲੋਂ ਮਾਂ ਬਗਲਾ ਮੁਖੀ ਜੰਯਤੀ ਦੇ ਸ਼ੁਭ ਅਫਸਰ ਤੇ ਡਾਕਟਰ ਬੰਨੀ ਨੰਦਾ ਦੇ ਗ੍ਰਹਿ ਨਿਵਾਸ ਤੇ ਏਕ ਸ਼ਾਮ ਮਾਂ ਕੇ ਨਾਮ ਕੀਰਤਨ ਦਾ ਕੀਤਾ ਗਿਆ ਆਯੋਜਨ

(ਪੰਜਾਬ) ਫਿਰੋਜ਼ਪੁਰ 25 ਅਪ੍ਰੈਲ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

   ਮਾਂ ਬਗਲਾ ਮੁਖੀ ਜੰਯਤੀ ਦੇ ਸ਼ੁੱਭ ਅਵਸਰ ਤੇ ਭਗਤੀ ਭਜਨ ਗਰੁੱਪ ਸੰਧਿਆ ਵੱਲੋ ਡਾਂ ਬਨੀ ਨੰਦਾ ਡਾਇਰੈਕਟਰ (ਯੂਰੋਕਿਡਜ ਸਕੂਲ) ਜੀ ਦੇ ਗ੍ਰਹਿ ਵਿਖੇ (ਏਕ ਸ਼ਾਮ ਮਾਂ ਕੇ ਨਾਮ ) ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸਦੀ ਸ਼ੂਰੁਆਤ ਮਾਂ ਦੀ ਪਵਿੱਤਰ ਜੋਤ ਡਾਂ ਬਨੀ ਨੰਦਾ ਦੇ ਭਰਾ  ਨੋਨੀ ਨੰਦਾ  ਵੱਲੋਂ ਪ੍ਰਕਾਸ਼ ਕਰ ਕੇ ਕੀਤੀ ਗਈ। ਚੈਅਰਮੇਨ ਧਰਮਪਾਲ ਬਾਸਲ (ਸੰਸਥਾਪਕ ਭਗਤੀ ਭਜਨ ਗਰੁੱਪ, ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ  ਕਾਲਜ  ਅਤੇ  ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵੱਲ਼ੋਂ ਇਸ ਪੂਰੇ ਪ੍ਰੋਗਰਾਮ ਦੀ ਸ਼ੂਰੁਆਤ ਸ੍ਰੀ ਗਣੇਸ਼ ਵੰਦਨਾ, ਮਾਂ ਸਰਸਵਤੀ ਵੰਦਨਾ ਤੋ ਕੀਤੀ ਗਈ। ਇਸ ਤੋ ਉਪਰੰਤ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ  ਕੀਤਾ ਗਿਆ। ਪਰਿਵਾਰ ਵੱਲੋਂ ਬਹੁਤ ਹੀ ਸੁੰਦਰ ਭਵਨ ਸਜਾਇਆ ਗਿਆ । ਭਗਤੀ ਭਜਨ ਗਰੁੱਪ ਦੇ ਮੈਬਰਾ ਵੱਲੋਂ ਗਾਏ ਗਏ ਹਰ ਇਕ ਭਜਨ ਵਿੱਚ ਰੂਹਾਨੀ ਅਰਥ ਅਤੇ ਪ੍ਰਭੂ ਪ੍ਰਤੀ ਅਟੱਲ ਵਿਸ਼ਵਾਸ ਦੀ ਝਲਕ ਮਿਲੀ। ਸੁਰਾਂ ਦੀ ਮਿੱਠਾਸ ਅਤੇ ਸ਼ਬਦਾਂ ਦੀ ਗਹਿਰਾਈ ਨੇ ਮਾਹੌਲ ਨੂੰ ਇੰਨਾ ਪਵਿੱਤਰ ਬਣਾ ਦਿੱਤਾ ਕਿ ਹਰ ਕਿਸੇ ਨੇ ਆਪਣੇ ਆਪ ਨੂੰ ਰੱਬ ਦੇ ਨੇੜੇ ਮਹਿਸੂਸ ਕੀਤਾ। ਧਰਮਪਾਲ ਬਾਸਲ ਨੇ ਦੱਸਿਆ ਕਿ ਭਜਨਾਂ ਵਿੱਚ ਭਗਤੀ ਦੇ ਨਾਲ-ਨਾਲ ਜੀਵਨ ਨੂੰ ਸਹੀ ਦਿਸ਼ਾ ਵਿੱਚ ਲੈ ਜਾਣ ਵਾਲੇ ਸੰਦੇਸ਼ ਵੀ ਦਿੱਤੇ ਗਏ।  ਇਸ ਤਰ੍ਹਾਂ ਦੇ ਆਧਿਆਤਮਿਕ ਸਮਾਗਮ ਮਨੁੱਖ ਦੇ ਜੀਵਨ ਵਿੱਚ ਸਕਾਰਾਤਮਕ ਸੋਚ ਅਤੇ ਸ਼ਾਂਤੀ ਲਿਆਉਂਦੇ ਹਨ। ਅੱਜ ਦੇ ਦੌਰ ਵਿੱਚ ਜਿੱਥੇ ਮਨੁੱਖ ਤਣਾਅ ਅਤੇ ਭੌਤਿਕਤਾ ਵਿੱਚ ਫਸਿਆ ਹੋਇਆ ਹੈ, ਉੱਥੇ ਇਸ ਤਰ੍ਹਾਂ ਦੇ ਕੀਰਤਨ ਉਸ ਨੂੰ ਅੰਦਰੂਨੀ ਸੁੱਖ ਅਤੇ ਸੰਤੁਲਨ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਗਤੀ ਸਿਰਫ ਮੰਦਰ ਜਾਂ ਸਮਾਗਮ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਇਹ ਸਾਡੇ ਰੋਜ਼ਾਨਾ ਦੇ ਜੀਵਨ ਦਾ ਹਿੱਸਾ ਬਣਨੀ ਚਾਹੀਦੀ ਹੈ। 

       ਡਾ. ਬੰਨੀ ਨੰਦਾ ਨੇ ਸਮਾਗਮ ਦੇ ਆਯੋਜਨ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਵੱਡੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਉਨ੍ਹਾਂ ਦੇ ਘਰ ਵਿੱਚ ਇਸ ਤਰ੍ਹਾਂ ਦਾ ਪਵਿੱਤਰ ਕਿਰਤਨ ਹੋਇਆ। ਉਨ੍ਹਾਂ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਦਿਲੋਂ ਸਵਾਗਤ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ।

     ਇਸ ਦੌਰਾਨ ਭਗਤੀ ਭਜਨ ਗਰੁੱਪ ਵੱਲੋ ਇੱਕ ਹਨੂੰਮਾਨ ਜੀ ਦਾ ਸਰੂਪ ਪਰਿਵਾਰ ਨੂੰ ਭੇਂਟ ਕੀਤਾ ਗਿਆ ਅਤੇ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਮੀਨਾਕਸ਼ੀ ਸਿਂਗਾਲ, ਨਵਿਤਾ ਸਿਂਗਾਲ, ਐਡਵੋਕੇਟ ਜਸਬੀਰ ਕਾਲੜਾ, (CA) ਪ੍ਰਿਯੰਕਾ ਜੈਨ ਖਾਸ ਤੌਰ ਤੇ ਸ਼ਾਮਿਲ ਹੋਏ ਅਤੇ ਭਗਤੀ ਭਜਨ ਗਰੁੱਪ ਦੇ ਮੈਬਰ ਕਿਰਨ ਬਾਂਸਲ, ਪ੍ਰਾਸ਼ੀ ਅਗਰਵਾਲ, ਸਰਵਿਕਾ ਅਗਰਵਾਲ ਅਤੇ   ਮੁਕੇਸ਼ ਗੋਇਲ,ਰਾਕੇਸ਼ ਪਾਠਕ, ਰਾਜੇਸ਼ ਮਲਹੋਤਰਾ(ਪ੍ਰਧਾਨ), ਸੰਨੀ, ਪੰਡਤ ਪਵਨ ਕਾਲੀਆ, ਰਾਜੂ ਖੱਟਰ, ਰਾਜਿੰਦਰ ਦੁੱਗਲ, ਰਾਜ ਕੁਮਾਰ ਕੱਕੜ, ਸੁਭਾਸ਼ ਚੌਧਰੀ, ਐੱਸ ਪੀ ਗਰੋਵਰ, ਰਾਜਿੰਦਰ ਬਾਂਗਾ, ਵਿਪਨ ਗੁਲਾਟੀ ਸ਼ਾਮਿਲ ਹੋਏ। ਡਾਂ ਬਨੀ ਨੰਦਾ ਦੇ ਸਾਰੇ ਪਰਿਵਾਰ ਵੱਲੋ ਭਗਤੀ ਭਜਨ ਗਰੁੱਪ ਦਾ ਧੰਨਵਾਦ ਕੀਤਾ ਗਿਆ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

भाजपा परिवार में शामिल हुए आप के वरिष्ठ नेताओं का स्वागत, पंजाब भाजपा को मिलेगी नई मजबूती:चरण दास हांडा

Sat Apr 25 , 2026
(पंजाब) फिरोजपुर 25 अप्रैल [कैलाश शर्मा जिला विशेष संवाददाता]= साथ ही, श्री हांडा जी ने स्पष्ट किया कि पार्टी के भीतर नए और पुराने का सामंजस्य ही भाजपा की असली ताकत है। उन्होंने जोर देते हुए कहा, “हमें पार्टी के उन समर्पित और निष्ठावान कार्यकर्ताओं की तपस्या को कभी नहीं […]

You May Like

Breaking News

advertisement