ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ ਵੱਲੋਂ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਵਿਖੇ 151 ਕੰਜਕਾਂ ਦਾ ਕੀਤਾ ਗਿਆ ਵਿਧੀਵਤ ਤਰੀਕੇ ਨਾਲ ਪੂਜਨ

ਪ੍ਰੋਗਰਾਮ ਵਿੱਚ ਸੰਤ ਸਮਾਜ ਵੱਲੋਂ ਉਚੇਚੇ ਤੌਰ ਤੇ ਕੀਤੀ ਗਈ ਸ਼ਿਰਕਤ

(ਪੰਜਾਬ) ਫਿਰੋਜ਼ਪੁਰ 29 ਦਸੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਸਲ (ਚੈਅਰਮੈਨ ਹਾਰਮਨੀ ਵਨਿਅਮ,ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵੱਲੋਂ ਸ਼ਹੀਦ ਭਗਤ ਸਿੰਘ ਕਾਲਜ ਫਿਰੋਜਪੁਰ ਵਿਖੇ ਧਾਰਮਿਕ ਸਮਾਗਮ ਦਾ ਅਯੋਜਨ ਕੀਤਾ ਗਿਆ । ਜਿਸ ਵਿੱਚ 151 ਕੰਜਕਾਂ ਦਾ ਪੂਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਦੀ ਸ਼ੁਰੂਆਤ ਮਾਤਾ ਦੀ ਜੋਤ ਜਗਾ ਕੇ ਗਣੇਸ਼ ਵੰਧਨਾ ਨਾਲ ਕੀਤੀ ਗਈ। ਸ੍ਰੀ ਧਰਮਪਾਲ ਬਾਸਲ ਜੀ ਨੇ ਆਪਣੀ ਸੁਰੀਲੀ ਆਵਾਜ ਵਿੱਚ ਦੇਵੀ ਮਾਤਾ ਨੂੰ ਸਮਰਪਿਤ ਭਜਨ ਗਾਏ ਜਿਸ ਵਿੱਚ ਗੌਰਵ ਅਨਮੋਲ ਵੱਲੋ ਉਹਨਾ ਦਾ ਸਾਥ ਦਿੱਤਾ ਗਿਆ। ਸਾਰੀਆ ਕੰਨਿਆਵਾ ਨੂੰ ਕੰਜਕ ਪੂਜਣ ਤੋਂ ਬਾਅਦ ਗਰਮ ਟੋਪੀਆਂ, ਮੋਜੇ, ਪੈਨਸਿਲ, ਸ਼ਾਪਨਰ, ਚਿਪਸ ਅਤੇ ਬਿਸਕੁਟ ਆਦਿ ਵੰਡੇ ਗਏ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾ ਨੇ ਹਾਜਰੀ ਭਰੀ ਅਤੇ ਭਗਤੀ ਭਾਵ ਨਾਲ ਮਾਤਾ ਦੇ ਚਰਨਾ ਵਿੱਚ ਨਮਨ ਕੀਤਾ । ਸਾਰਾ ਮਾਹੌਲ ਧਾਰਮਿਕ ਰੰਗ ਵਿੱਚ ਰੰਗਿਆ ਗਿਆ। ਇਸ ਸ਼ੁੱਭ ਮੌਕੇ ਤੇ ਸ਼੍ਰੀ ਮਹਾਮੰਡਲੇਸਵਰ, ਸ਼੍ਰੀ ਰਾਜੇਸ਼ਵਰਾਨੰਦ ਅਵਸਥੀ, ਮਾਤਾ ਸ਼੍ਰੀਮਤੀ ਕ੍ਰਿਸ਼ਨਾ ਅਵਸਥੀ, ਸਵਾਮੀ ਅਨੀਲ ਸ਼ਰਮਾ ਗੁਰੂ ਜੀ, ਮਹੰਤ ਬਲਦੇਵ ਗਿਰੀ ਜੀ (ਮਹਾਰਾਜ ਬਾਬਾ ਬਾਲਕ ਨਾਥ ਮੰਦਰ ਫਿਰੋਜਪੁਰ)ਅਤੇ ਸਵਾਮੀ ਵਿਦਿਆ ਨੰਦ ਜੀ(ਸੰਚਾਲਕ ਡੇਰਾ ਬਾਬਾ ਧਨੀ ਰਾਮ) ਹਾਜਿਰ ਰਹੇ। ਸਾਰੇ ਸੰਤਾ ਅਤੇ ਰਿਸ਼ੀਆ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਸ਼੍ਰੀ ਰਾਜੇਸ਼ਵਰਾਨੰਦ ਅਵਸਥੀ ਮਹਾਰਾਜ ਨੇ ਕਿਹਾ ਕਿ ਅੱਜ ਦੇ ਸਮੇ 5-7 ਕੱਜਕਾ ਨੂੰ ਸੱਦਾ ਦੇਣ ਲਈ ਬਹੁਤ ਸੰਘਰਸ਼ ਦੀ ਲੋੜ ਹੁੰਦੀ ਹੈ। ਹਾਲਾਕਿ ਸ਼੍ਰੀ ਧਰਮਪਾਲ ਬਾਸਲ ਜੀ ਨੇ 151 ਕੰਜਕਾਂ ਨੂੰ ਸੱਦਾ ਦਿੱਤਾ ਅਤੇ ਉਹਨਾਂ ਦੀ ਪੂਜਾ ਕੀਤੀ ਜੋ ਕਿ ਬਹੁਤ ਸ਼ਲਾਘਾ ਯੋਗ ਕਦਮ ਹੈ। ਮੈ ਇਸ ਲਈ ਬਾਸਲ ਪਰਿਵਾਰ ਨੂੰ ਵਧਾਈ ਦਿੰਦਾ ਹਾ। ਧਰਮਪਾਲ ਬਾਸਲ ਜੀ ਨੇ ਇਸ ਮੌਕੇ ਤੇ ਕਿਹਾ ਕਿ ਕੰਜਕ ਪੂਜਾ ਸਾਡੀ ਸੰਸਕ੍ਰਿਤੀ ਦਾ ਮਹੱਤਵਪੂਰਨ ਅੰਗ ਹੈ ਅਤੇ ਇਹ ਸਾਨੂੰ ਨਾਰੀ ਸ਼ਕਤੀ ਦਾ ਆਦਰ ਕਰਨਾ ਸਿਖਾਉਦੀ ਹੈ। ਉਹਨਾ ਨੇ ਕਿਹਾ ਕਿ ਇਸ ਤਰਾਂ ਦੇ ਧਾਰਮਿਕ ਸਮਾਗਮ ਸਮਾਜ ਵਿੱਚ ਭਾਈਚਾਰੇ, ਪਿਆਰ ਅਤੇ ਏਕਤਾ ਦੀ ਭਾਵਨਾ ਨੂੰ ਮਜਬੂਤ ਕਰਦੇ ਹਨ। ਇਸ ਮੌਕੇ ਕੈਲਾਸ਼ ਸ਼ਰਮਾ, ਰਾਕੇਸ਼ ਪਾਠਕ, ਮੁਕੇਸ਼ ਗੋਇਲ,ਅਸ਼ੋਕ ਗਰਗ, ਅਮਨ ਸ਼ਰਮਾ, ਹਰੀ ਰਾਮ ਖਿਂਦੜੀ, ਅਸ਼ੋਕ ਬਹਿਲ ਅਤੇ ਸ਼ਹਿਰ ਦੇ ਗਾਨੇ ਮਾਨੇ ਵਿਆਕਤੀ ਅਤੇ ਕਾਲਜ ਦਾ ਸਮੂਹ ਸਟਾਫ ਹਾਜਿਰ ਰਿਹਾ । ਮੈਡਮ ਕਿਰਨ ਬਾਸਲ, ਯੋਗੇਸ਼ ਬਾਸਲ, CA ਪ੍ਰਿਯੰਕਾ, ਪ੍ਰਾਸ਼ੀ ਅਗਰਵਾਲ, ਸਰਵਿਕਾ ਅਗਰਵਾਲ ਸਾਰੇ ਬਾਸਲ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆ ਸੰਗਤਾ ਦਾ ਧੰਨਵਾਦ ਕੀਤਾ ਗਿਆ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

1 जनवरी को मनाया जाएगा विश्व कल्याण दिवसमहामंडलेश्वर स्वामी नरेंद्र देवानंद सरस्वती

Mon Dec 29 , 2025
लोकेशन रायबरेली रिपोर्ट विपिन राजपूतमो जनवरी को मनाया जाएगा विश्व कल्याण दिवस_महामंडलेश्वर स्वामी नरेंद्र देवानंद सरस्वती एंकर _रायबरेली आज शहर में स्थित संकट मोचन धाम में एक प्रेस कॉन्फ्रेंस का आयोजन किया गया। संकट मोचन धाम के महंत कृष्ण बिहारी के द्वारा बताया गया कि धाम के सदस्यो द्वारा 1 […]

You May Like

advertisement