ਏਕਲ ਵਿਦਿਆਲਿਆ ਵੱਲੋਂ ਚਲਾਏ ਜਾ ਰਹੇ ਸਪਤਾਹਿਕ ਟਰੇਨਿੰਗ ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਸ੍ਰੀ ਅਸ਼ੋਕ ਕੁਮਾਰ ਸਚਦੇਵਾ ਪ੍ਰਧਾਨ ਨਗਰਪਾਲਿਕਾ ਫਿਰੋਜਪੁਰ ਮੁੱਖ ਮਹਿਮਾਨ ਦੇ ਤੌਰ ਤੇ ਪਧਾਰੇ।

(ਪੰਜਾਬ) ਫਿਰੋਜਪੁਰ 28 ਜੁਲਾਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

   ਅਸ਼ੋਕ ਕੁਮਾਰ ਸਚਦੇਵਾ ਪ੍ਰਧਾਨ ਨਗਰ ਪਾਲਿਕਾ ਫਿਰੋਜਪੁਰ ਏਕਲ ਅਭਿਆਨ ਦੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਅਤੇ ਉਹਨਾਂ ਨਾਲ ਸੀਨੀਅਰ ਸਿਟੀਜਨ ਫੋਰਮ ਦੇ ਮੈਂਬਰ ਵੀ ਏਕਲ ਅਭਿਆਨ ਦੇ ਸਮਾਪਤੀ ਸਮਾਰੋਹ ਵਿਚ ਸ਼ਾਮਲ ਹੋਏ। 

  ਏਕਲ ਅਭਿਆਨ ਪਿੰਡਾਂ ਦੇ ਬੱਚਿਆਂ ਖ਼ਾਸ ਕਰਕੇ ਲੜਕੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ, ਉਹਨਾਂ ਨੂੰ ਸਵੈ ਰੁਜਗਾਰ ਵਿੱਚ ਸਫ਼ਲ ਬਣਾਉਣ ਲਈ ਵੱਖ ਵੱਖ ਤਰੀਕਿਆਂ ਨਾਲ ਸਿੱਖਿਅਤ ਕਰਕੇ ਸਫ਼ਲ ਬਣਾਉਣ ਦੇ ਬਹੁਤ ਵਧੀਆ ਉਪਰਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਮਿਤੀ 19 ਜੁਲਾਈ ਤੋਂ 28 ਜੁਲਾਈ ਤੱਕ ਫ਼ਿਰੋਜ਼ਪੁਰ ਸ਼ਹਿਰ ਵਿਖ਼ੇ ਟ੍ਰੇਨਿੰਗ ਕੈਂਪ ਲਗਾਇਆ ਗਿਆ । ਜਿੱਸ ਦੇ ਸਮਾਪਤੀ ਸਮਾਰੋਹ ਵਿੱਚ ਸ਼੍ਰੀ ਅਸ਼ੋਕ ਕੁਮਾਰ ਸਚਦੇਵਾ ਪ੍ਰਧਾਨ ਨਗਰ ਪਾਲਿਕਾ ਫ਼ਿਰੋਜ਼ਪੁਰ ਸ਼ਹਿਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।  ਵਿਸ਼ੇਸ ਗੱਲ ਹੈ ਕਿ ਇਹ ਏਕਲ ਅਭਿਆਨ ਸਰਕਾਰੀ ਸਹਾਇਤਾ ਤੋਂ ਬਿਨਾਂ ਲੋਕਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ।  ਸ਼੍ਰੀ ਅਸ਼ੋਕ ਸਚਦੇਵਾ ਕਮੇਟੀ ਪ੍ਰਧਾਨ ਜੀ ਨੇ ਇਸ ਮੌਕੇ ਏਕਲ ਅਭਿਆਨ ਨੂੰ 11000/ਰੁਪਏ ਦੀ ਸਹਾਇਤਾ ਕੀਤੀ। 

  ਇਸ ਮੌਕੇ ਟ੍ਰੇਨਿੰਗ ਵਿੱਚ ਨਾਮਣਾ ਖੱਟਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੇ ਪੈਟਰਨ  ਸ਼੍ਰੀ ਦੇਸ਼ ਬੰਧੂ ਤੁਲੀ ਨੇਇਕ ਛੱਤ ਵਾਲਾ ਪੱਖਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੇ  ਪੈਟਰਨ ਸ਼੍ਰੀ ਦੇਸ਼ ਬੰਧੁ ਤੁਲੀ , ਮੀਤ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਭੋਲਾ ,ਮੋਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ , ਸ਼੍ਰੀ ਗਤਿੰਦਰ ਕੁਮਾਰ ਕਮਲ ਖਜਾਨਚੀ , ਸ਼੍ਰੀ ਪ੍ਰਵੀਨ ਤਲਵਾੜ ਮੀਤ ਪ੍ਰਧਾਨ , ਸ਼੍ਰੀ ਰਾਮੇਸ਼ ਅੱਗਰਵਾਲ , ਸ਼੍ਰੀ ਸੁਰਿੰਦਰ ਵਿੱਜ ਪਰੈਸ ਸਕੱਤਰ ਤੋਂ ਇਲਾਵਾ , ਸ਼੍ਰੀ ਉਦ੍ਹੇ ਪਰਕਾਸ਼ , ਸ਼੍ਰੀ ਵਿਜੇ ਬਹਿਲ ਆਦਿ ਸਮਾਰੋਹ ਵਿੱਚ ਸ਼ਾਮਿਲ ਹੋਏ। 

     ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੇ ਪ੍ਰਧਾਨ ਸ਼੍ਰੀ ਪਰਦੀਪ ਧਵਨ ਨੇ ਵਿਸ਼ਵਾਸ਼ ਦਵਾਇਆ ਕਿ ਏਕਲ ਅਭਿਆਨ ਦੀ ਸਫਲਤਾ ਲਈ ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਵੱਲੋ ਪੂਰਾ ਸਹਿਯੋਗ ਦਿੱਤਾ ਜਾਵੇਗਾ। 

 ਅੰਤ ਵਿੱਚ ਨਗਰ ਪਾਲਿਕਾ ਫ਼ਿਰੋਜ਼ਪੁਰ ਦੇ ਪ੍ਰਧਾਨ ਸ਼੍ਰੀ ਅਸ਼ੋਕ ਸਚਦੇਵਾ ਨੇ ਸ਼ਹਿਰ ਦੀ ਸਫਾਈ ਅਤੇ ਪਾਣੀ ਦੇ ਵਧੇ ਬਿੱਲਾ ਦਾ ਹਲ ਕਰਨ ਦਾ ਵਿਸ਼ਵਾਸ਼ ਦਿੱਤਾ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

दिओट सिद्ध द्वार मंदिर, फिरोजपुर शहर में 26वां मूर्ति स्थापना दिवस एवं महंत बलदेव गिरी जी का जन्मदिवस बड़ी सादगी एवं प्रभावशाली ढंग से श्रद्धा एवं उत्साह के साथ मनाया।

Wed Jul 29 , 2026
राणा गुरमीत सिंह सोढ़ी पूर्व कैबिनेट मंत्री मुख्य अतिथि के तौर पर पधारे। (पंजाब) फिरोजपुर 28 जुलाई [कैलाश शर्मा जिला विशेष संवाददाता]= संजीव शर्मा, राजेश वासुदेवा, रॉबिन चोपड़ा, नन्दू ने बाबा बालक नाथ के भजन सुनाए। श्रद्धालुओं के लिए लंगर प्रसाद , ठंडे मीठे जल की व्यवस्था न्यू इंसानियत सेवा […]

You May Like

advertisement