
ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰਜ਼ ਮਾਰੂ ਨੀਤੀਆਂ ਅਤੀ ਨਿੰਦਣਯੋਗ – ਇੰਜ: ਤਰਲੋਚਨ ਚੋਪੜਾ ਜੋਨਲ ਸਕੱਤਰ ਫਿਰੋਜਪੁਰ।
(ਪੰਜਾਬ) ਫ਼ਿਰੋਜ਼ਪੁਰ, 23 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਪੰਜਾਬ ਰਾਜ ਦੇ ਸਰਕਾਰੀ ਤੇ ਅਰਧ ਸਰਕਾਰੀ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਟੈਕਨੀਕਲ ਅਧਾਰਿਆਂ ਵਿੱਚੋਂ ਸੇਵਾ ਮੁਕਤ ਹੋਏ ਇੰਜੀਨੀਅਰਾਂ ( ਜੂਨੀਅਰ ਇੰਜੀਨੀਅਰ ਤੋਂ ਚੀਫ਼ ਇੰਜੀਨੀਅਰ ਤੱਕ) ਦੀ ਸੂਬਾ ਪੱਧਰੀ ਮਾਨਤਾ ਪ੍ਰਾਪਤ ਜਥੇਬੰਦੀ "ਇੰਜੀਨੀਅਰਜ਼ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸਦੀ ਜਾਣਕਾਰੀ ਸਾਂਝੀ ਕਰਦੇ ਹੋਏ ਸੂਬਾ ਪ੍ਰੈੱਸ ਸਕੱਤਰ ਇੰਜ. ਬਲਬੀਰ ਸਿੰਘ ਵੋਹਰਾ ਵਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਅਤੇ ਪੈਨਸ਼ਨਰਾਂ ਦੀ ਪਿਛਲੇ ਲੰਬੇ ਸਮੇਂ ਤੋਂ ਮਹਿੰਗਾਈ ਭੱਤੇ ਦੀਆਂ ਬਣਦੀਆਂ ਕਿਸ਼ਤਾਂ ਅਤੇ ਬਕਾਇਆਂ ਨੂੰ ਦੇਣ ਤੋਂ ਲਟਕਾਈ ਰੱਖਣ ਹੀ ਨਹੀਂ ਸਗੋਂ ਲਾਗੂ ਕਰਨ ਤੋਂ ਟਾਲਾ ਹੀ ਵੱਟ ਲੈਣ ਕਰਕੇ ਪੰਜਾਬ ਸਰਕਾਰ ਦੇ ਵਿਰੁੱਧ ਸਮੁੱਚੇ ਮੁਲਾਜਮ ਅਤੇ ਪੈਨਸ਼ਨਰਜ਼ ਵਰਗ ਵਿੱਚ ਭਾਰੀ ਰੋਸ ਪਏ ਜਾਣ ਕਰਕੇ ਸਰੂ ਹੋਏ ਸਾਂਝੇ ਸਮੁੱਚੇ ਮੁਲਾਜਮ ਅਤੇ ਪੈਨਸ਼ਨਰਜ਼ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਇੱਕ ਪਲੇਟਫਾਰਮ ਤੇ ਇਕੱਠੇ ਹੋਕੇ ਸੁਰੂ ਕੀਤੇ ਸੰਘਰਸ਼ ਦੀ ਲਾਮਬੰਦੀ ਕਰਨ, ਚੱਲ ਰਹੇ ਕੋਰਟ ਕੇਸਾਂ ਤੇ ਚਾਨਣਾ ਪਾਉਣ, 7 ਅਗਸਤ ਨੂੰ ਚੰਡੀਗੜ੍ਹ ਰੱਖੀ ਗਈ ਲੱਖਾਂ ਦੀ ਤਦਾਦ ਦੇ ਇਕੱਠ ਵਾਲੀ ਮਹਾ ਰੈਲੀ ਵਿੱਚ ਸ਼ਮੂਲੀਅਤ ਕਰਨ ਅਤੇ ਸੂਬਾ ਕਾਰਜਕਾਰਨੀ ਕਮੇਟੀ ਵਿੱਚ ਕੁਝ ਬਾਕੀ ਰਹਿੰਦੀਆਂ ਨਿਝੁਕਤੀਆਂ ਕਰਨ ਦੇ ਅਹਿਮ ਮੁੱਦਿਆਂ ਤੇ ਖੁੱਲਕੇ ਵਿਚਾਰ ਚਰਚਾ ਕੀਤੀ ਗਈ ਅਤੇ ਸਰਬਸੰਮਤੀ ਨਾਲ ਫੈਸਲੇ ਵੀ ਲਏ ਗਏ। ਜਿਸ ਅਧੀਨ ਸੂਬਾ ਪ੍ਰਧਾਨ ਇੰਜ: ਬਾਂਗੋਵਾਣੀ ਵੱਲੋਂ 7 ਅਗਸਤ ਦੀ ਹੋ ਰਹੀ ਮਹਾ ਰੈਲੀ ਲਈ ਮੀਟਿੰਗ ਵਿੱਚ ਹਾਜ਼ਰ ਜਿਲਾ ਅਤੇ ਸੂਬਾ ਪੱਧਰੀ ਆਗੂਆਂ ਦੀ ਵੱਡੀ ਗਿਣਤੀ ਵਿੱਚ ਮੈਂਬਰਾਂ ਨੂੰ ਸ਼ਾਮਲ ਕਰਾਉਣ ਲਈ ਡਿਊਟੀਆਂ ਲਗਾਈਆਂ ਗਈਆਂ ਅਤੇ ਸਰਕਾਰ ਦੀ ਬਦਨੀਤੀ ਬਾਰੇ, ਸੁਰੂ ਸੰਘਰਸ਼ ਬਾਰੇ ਅਤੇ ਖੋਏ ਜਾ ਰਹੇ ਅਤੇ ਭਵਿੱਖ ਵਿੱਚ ਖੋਏ ਜਾਣ ਵੱਲ ਵੱਧ ਰਹੀ ਸੂਬਾ ਸਰਕਾਰਾਂ ਦੀਆਂ ਮੁਲਾਜਮ ਅਤੇ ਪੈਨਸ਼ਨਰਜ਼ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ ਗਿਆ। ਮੁੱਖ ਸਲਾਹਕਾਰ ਇੰਜ: ਮਨਮੋਹਨ ਸਿੰਘ ਵੱਲੋਂ ਵਿਸਥਾਰ ਸਾਹਿਤ ਚਾਨਣਾ ਪਾਇਆ ਗਿਆ।
ਸੂਬਾ ਪ੍ਰਧਾਨ ਇੰਜ: ਬਾਂਗੋਵਾਣੀ ਵੱਲੋਂ ਸੂਬਾ ਵਰਕਿੰਗ ਕਮੇਟੀ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ਅਨੁਸਾਰ ਇੰਜ: ਐੱਨ.ਪੀ. ਧਵਨ ਨੂੰ ਸਟੇਟ ਜਥੇਬੰਦੀ ਦਾ ਸਰਪ੍ਰਸਤ, ਇੰਜ: ਮਨਜਿੰਦਰ ਸਿੰਘ ਮੱਤੇਨੰਗਲ ਨੂੰ ਚੇਅਰਮੈਨ, ਇੰਜ: ਹਰਿੰਦਰ ਸਿੰਘ ਗਿੱਲ ਨੂੰ ਸੀਨੀਅਰ ਮੀਤ ਪ੍ਰਧਾਨ, ਇੰਜ. ਹਰਮਨਜੀਤ ਸਿੰਘ ਧਾਲੀਵਾਲ ਨੂੰ ਵਾਈਸ ਪ੍ਰਧਾਨ ਅਤੇ ਇੰਜ. ਬਲਬੀਰ ਸਿੰਘ ਵੋਹਰਾ ਨੂੰ ਸੂਬਾ ਪ੍ਰੈੱਸ ਸਕੱਤਰ ਨਿਝੁਕਤ ਕਰਨ ਘੋਸ਼ਨਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸੂਬੇ ਦੇ ਵਿਕਾਸ ਕੰਮਾਂ ਅਤੇ ਸਰਕਾਰ ਦੀ ਬੱਲੇ ਬੱਲੇ ਕਰਾਉਣ ਵਾਲੇ ਮੁਲਾਜਮ ਅਤੇ ਪੈਨਸ਼ਨਰਜ਼ ਵਰਗ ਨਾਲ ਟਕਰਾ ਦੀ ਨੀਤੀ ਛੱਡਕੇ ਉਹਨਾਂ ਦੇ ਬਣਦੇ ਲੀਗਲ ਹੱਕ, ਲੰਬਤ ਭੱਤੇ ਅਤੇ ਬਣਦੇ ਬਕਾਇਆਂ ਨੂੰ ਦੇਨ ਵੱਲ ਧਿਆਨ ਦੇਵੇ ਨਹੀਂ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਝਾੜੂ ਵਾਲੀ ਪਾਰਟੀ ਦੀ ਸਰਕਾਰ ਦਾ ਪੰਜਾਬ ਵਿਚੋਂ ਤਾਂ ਕੀ ਪੂਰੇ ਵਿਸ਼ਵ ਦੇ ਨਕਸ਼ੇ ਵਿਚੋਂ ਮਿਟਾਕੇ ਰੱਖ ਦਿੱਤਾ ਜਾਏਗਾ।
ਇਸ ਮੀਟਿੰਗ ਵਿੱਚ ਪੰਜਾਬ ਸੂਬੇ ਦੇ ਵੱਖ ਜ਼ਿਲ੍ਹਿਆਂ ਅਤੇ ਵੱਖ ਵੱਖ ਸਾਰੇ ਮਹਿਕਮਿਆਂ ਵਲੋਂ ਵੱਡੀ ਗਿਣਤੀ ਵਿੱਚ ਆਗੂ ਸ਼ਾਮਿਲ ਹੋਏ। ਅਤੇ ਸਰਕਾਰ ਦੀ ਮਾਰੂ ਨੀਤੀਆਂ ਖਿਲਾਫ ਆਪਣੇ ਵਿਚਾਰ ਪ੍ਰਗਟ ਕੀਤੇ।


