Uncategorized
ਇਨਸਾਨੀਅਤ ਸੇਵਾ ਦਲ ਵੱਲੋਂ ਸ੍ਰੀ ਹਨੁਮਾਨ ਜੀ ਦੇ ਜਨਮ ਉਤਸਵ ਤੇ 30ਵੀਂ ਵਰ੍ਹੇਗੰਢ ਨੀਲ ਕੰਠ ਮੰਦਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ ਅਤੇ ਸਹਿਯੋਗੀਆਂ ਨੇ ਸਤਸੰਗ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ
(ਪੰਜਾਬ)ਫਿ਼ਰੋਜ਼ਪੁਰ,13 ਅਪ੍ਰੈਲ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:—
ਸਮੇਂ-ਸਮੇਂ ਤੇ ਲੋਕ ਭਲਾਈ ਦੇ ਕੰਮ ਕਰਦੀ ਆ ਰਹੀ ਇਨਸਾਨੀਅਤ ਸੇਵਾ ਦਲ ਰਜਿ: ਵੱਲੋਂ ਸ੍ਰੀ ਹਨੂਮਾਨ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸੰਸਥਾ ਦੀ 30ਵੀਂ ਵਰ੍ਹੇਗੰਢ ਮੰਦਿਰ ਨੀਲ ਕੰਠ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ।
ਇਸ ਮੌਕੇ ਤੇ ਸਭ ਤੋਂ ਪਹਿਲਾਂ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ। ਭੋਗ ਉਪਰੰਤ ਕੀਰਤਨ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ, ਮਿਊਜ਼ਿਕ ਡਾਇਰੈਕਟਰ ਗੌਰਵ ਅਨਮੋਲ ਅਤੇ ਰਾਜੇਸ਼ ਪਾਠਕ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸ੍ਰੀ ਮੁਕੇਸ਼ ਗੋਇਲ, ਕੈਲਾਸ਼ ਸ਼ਰਮਾ ਅਤੇ ਬਲਰਾਜ ਬਾਂਸਲ ਨੇ ਉਹਨਾਂ ਦਾ ਸਾਥ ਦਿੱਤਾ। ਮੰਦਰ ਵਿੱਚ ਹਾਜਰ ਸ੍ਰੀ ਹਨੁਮਾਨ ਜੀ ਦੇ ਭਗਤ ਅਤੇ ਵੱਡੀ ਗਿਣਤੀ ਵਿੱਚ ਮਾਤਰ ਸ਼ਕਤੀ ਵੀ ਹਾਜ਼ਰ ਸੀ ਜਿਨਾਂ ਨੇ ਆਪਣੀ ਹਾਜਰੀ ਲਗਾ ਕੇ ਸ਼੍ਰੀ ਹਨੁਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਤੇ ਪ੍ਰਧਾਨ ਰਜਿੰਦਰ ਸ਼ਰਮਾ (ਮਾਮਾ),ਸੀਨੀਅਰ ਵਾਈਸ ਪ੍ਰਧਾਨ ਰਜਿੰਦਰ ਸ਼ਰਮਾ, ਵਾਈਸ ਪ੍ਰਧਾਨ ਤਰੂਣ ਚਾਨਣਾ, ਸੈਕਟਰੀ ਰਮੇਸ਼ ਸ਼ਰਮਾ, ਖਜਾਨਚੀ ਰਮਨ ਵਧਵਾ, ਮੈਂਬਰ ਸੰਜੀਵ ਸ਼ਰਮਾ, ਦਰਸ਼ਨ ਸਿੰਘ ਬੰਧੂ, ਸਟੋਰ ਕੀਪਰ ਅਸ਼ਵਨੀ ਸ਼ਰਮਾ, ਲਵੀਸ਼ ਧਵਨ, ਧੀਰਜ ਗਰੋਵਰ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਆਪਣੇ ਹੱਥੀ ਲੰਗਰ ਦੀ ਸੇਵਾ ਨਿਭਾਈ।