
ਸੀਨੀਅਰ ਸਿਟੀਜਨ ਫੋਰਮ ਫਿਰੋਜਪੁਰ ਦੇ ਪ੍ਰਧਾਨ ਪ੍ਰਦੀਪ ਧਵਨ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਅਹਿਮ ਫੈਸਲੇ ਲਏ ਗਏ।
ਇੰਜੀਨੀਅਰ ਜਗਦੀਪ ਸਿੰਘ ਮਾਂਗਟ ਅਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਅਮਰਜੋਤੀ ਮਾਂਗਟ ਨੂੰ ਉਚੇਚੇ ਤੌਰ ਤੇ ਕੀਤਾ ਗਿਆ ਸਨਮਾਨਿਤ।
(ਪੰਜਾਬ) ਫਿਰੋਜ਼ਪੁਰ 01 ਜੂਨ 2026 [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]=
ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੀ ਮਹੀਨਾਵਾਰ ਮੀਟਿੰਗ ਬਾਗਬਾਨ ਕੰਪਲੈਕਸ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਵਿਖ਼ੇ ਸ਼੍ਰੀ ਪ੍ਰਦੀਪ ਧਵਨ ਪ੍ਰਧਾਨ ਦੀ ਅਗਵਾਈ ਹੇਠ ਹੋਈ , ਮੀਟਿੰਗ ਵਿੱਚ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਦੇ ਇੰਜੀਨੀਅਰ ਜਗਦੀਪ ਸਿੰਘ ਮਾਂਗਟ ਜਿਨ੍ਹਾਂ ਵੱਲੋਂ ਮਨੁੱਖੀ ਜੀਵਨ ਬਚਾਉਣ ਲਈ ਤਕਰੀਬਨ 60ਵਾਰ ਖੂਨ ਦਾਨ ਕੀਤਾ , ਉਹਨਾਂ ਦੀ ਧਰਮਪਤਨੀ ਡਾਕਟਰ ਅਮਰ ਜੋਤੀ ਮਾਂਗਟ ਸਰਕਾਰੀ (ਡਾਇਟ) ਜਿਲਾ ਸਿੱਖਿਆ ਅਤੇ ਸਿਖਲਾਈ ਕਾਲਜ ਫ਼ਿਰੋਜ਼ਪੁਰ ਵਿੱਖੇ ਬਤੌਰ ਅੰਗਰੇਜ਼ੀ ਲੈਕਚਰਾਰ ਵਜੋਂ ਸੇਵਾ ਨਿਭਾਅ ਰਹੇ ਹਨ ਨੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਵਧੀਆ ਯੋਗਦਾਨ ਪਾਇਆ ਹੈ । ਇਹਨਾਂ ਦੋਵਾਂ ਨੂੰ ਅੱਜ ਫ਼ੋਰਮ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਅਮਰ ਜੋਤੀ ਅਤੇ ਸ਼੍ਰੀ ਜਗਦੀਪ ਸਿੰਘ ਮਾਂਗਟ ਵੱਲੋਂ ਸੀਨੀਅਰ ਸਿਟੀਜਨ ਫੋਰਮ ਵਲੌਂ ਬਜ਼ੁਰਗਾਂ ਦੀ ਸਿਹਤ ਸੰਭਾਲ ਅਤੇ ਚਿੰਤਾਵਾਂ ਘਟਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਫ਼ੋਰਮ ਦੇ ਬਣੇ ਸਵਿੰਧਾਨ ਵਿੱਚ ਕੀਤੀਆਂ ਸੋਧਾਂ ਨੂੰ ਜਨਰਲ ਹਾਊਸ ਵੱਲੋਂ ਮਨਜੂਰ ਕੀਤਾ ਗਿਆ।
ਇਸ ਸਮੇਂ ਮਹੀਨਾ ਅਪ੍ਰੈਲ ਅਤੇ ਮਈ ਦੇ ਜਨਮ ਦਿਵਸ ਵਾਲੇ ਮੈਂਬਰ ਸਾਹਿਬਾਨ ਨੂੰ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਤੋਹਫੇ ਭੇਂਟ ਕੀਤੇ ਗਏ। ਮੀਟਿੰਗ ਵਿੱਚ ਸ਼੍ਰੀ ਪਰਵੀਨ ਤਲਵਾੜ , ਦੀਵਾਨ ਚੰਦ ਸੁਖੀਜਾ , ਪਰਵੇਸ਼ ਕੁਮਾਰ , ਪਰੇਮ ਕੁਮਾਰ ਰੱਸਿਆ , ਰਾਕੇਸ਼ ਸ਼ਰਮਾ ਅਸ਼ੋਕ ਕੱਕੜ , ਸਤੀਸ਼ ਪੂਰੀ, ਤਿਲਕ ਰਾਜ ਐਰੀ ,ਡਾਕਟਰ ਸੁਰਿੰਦਰ ਸਿੰਘ , ਪ੍ਰਦੀਪ ਸਿੰਘ ਰਾਣਾ , ਸ਼ਿਵ ਦਰਸ਼ਨ ਲਾਲ , ਸੁਭਾਸ਼ ਚੰਦਰ ਡੋਡਾ ਆਦਿ ਨੇ ਸੰਬੋਧਨ ਕੀਤਾ ਅਤੇ ਮੈਂਬਰ ਸਾਹਿਬਾਨ ਦਾ ਗੀਤ ਸੰਗੀਤ ਨਾਲ ਮਨੋਰੰਜਨ ਕੀਤਾ। ਸਟੇਜ ਸੈਕਟਰੀ ਦੀ ਭੁਮਿਕਾ ਮੁਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਨੇ ਨਿਭਾਈ ।
ਅੰਤ ਵਿੱਚ ਪ੍ਰਧਾਨ ਜੀ ਨੇ ਮੈਂਬਰ ਸਾਹਿਬਾਨ ਵੱਲੋਂ ਆਏ ਵਿਚਾਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਧੰਨਵਾਦ ਕੀਤਾ। ਇਹ ਵੀ ਦਸਿਆ ਗਿਆ ਕਿ ਫ਼ੋਰਮ ਦੇ ਸੀਨੀਅਰ ਆਗੂ ਸ਼੍ਰੀ ਪਰਵੀਨ ਧਵਨ ਵਲੌਂ ਵਾਤਾਵਰਨ ਬਚਾਉਣ ਲਈ ਘੱਟੋ ਘੱਟ 200 ਪੌਦੇ ਲਗਾਏ ਜਾਣਗੇ। ਉਹਨਾਂ ਕਿਹਾ ਕਿ ਸੀਨੀਅਰ ਸਿਟੀਜਨ ਫੋਰਮ ਮਨੁੱਖਤਾ ਦੀ ਸੇਵਾ ਲੋਕ ਭਲਾਈ ਦੇ ਕੰਮਾਂ ਅਤੇ ਵਾਤਾਵਰਨ ਬਚਾਉਣ ਲਈ ਹਰ ਵੇਲੇ ਤੱਤਪਰ ਰਹਿੰਦੀ ਹੈ।
ਫ਼ੋਰਮ ਦੇ ਵਿੱਤ ਸਕੱਤਰ ਸ੍ਰੀ ਗਤਿਂਦਰ ਕਮਲ ਕੁਮਾਰ , ਅਸ਼ੋਕ ਕੁਮਾਰ ਗਰਗ ਦੇਸ਼ ਬੰਧੂ ਤੁਲੀ, ਸ਼ਾਮ ਲਾਲ ਗੱਖੜ , ਸ਼੍ਰੀ ਸੁਰਿੰਦਰ ਵਿੱਜ ਅਤੇ ਸ਼੍ਰੀ ਮਨੋਹਰ ਲਾਲ ਨੇ ਮੀਟਿੰਗ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦਿੱਤਾ। ਵੱਡੀ ਗਿਣਤੀ ਵਿੱਚ ਫੋਰਮ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ।

