ਗੁਲਸ਼ਨ ਸਚਦੇਵਾ ਰੋਟਰੀ ਕਲੱਬ ਫਿਰੋਜਪੁਰ ਕੈਂਟ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ-ਕਮਲ ਸ਼ਰਮਾ

(ਪੰਜਾਬ) ਫਿਰੋਜਪੁਰ 13 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

   ਗੁਲਸ਼ਨ ਸਚਦੇਵਾ ਨੂੰ ਮੋਢੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਲਸ਼ਨ ਸਚਦੇਵਾ ਦੀ ਪ੍ਰਧਾਨ ਦੇ ਅਹੁਦੇ ਲਈ ਚੋਣ  ਸਰਬਸੰਮਤੀ ਨਾਲ ਕੀਤੀ ਗਈ ਹੈ। ਇਸ ਮੌਕੇ ਡਿਸਟਿਕ ਗਵਰਨਰ 3090 ਰੋਟ. ਸੀ ਏ ਅਮਿਤ ਸਿੰਗਲਾ , ਪਾਸਟ ਡਿਸਟਿਕ ਗਵਰਨਰ ਘਨਸ਼ਾਮ ਕਾਂਸਲ ਅਤੇ ਡਿਸਟਿਕ ਇੰਨਰੈਕਟ ਚੈਅਰ ਕਮਲ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਜੀਰਕਪੁਰ ਵਿੱਖੇ ਡਿਸਟਿਕ ਅਸੈਬਲੀ ਵਿੱਚ ਕਾਲਰ ਪਾ ਕੇ ਸਨਮਾਨਿਤ ਕੀਤਾ। ਕਮਲ ਸ਼ਰਮਾ ਨੂੰ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਦਾ ਸੱਕਤਰ ਬਣਾਇਆ ਗਿਆ। ਨਵ ਨਿਯੁਕਤ ਪ੍ਰਧਾਨ ਗੁਲਸ਼ਨ ਸਚਦੇਵਾ ਨੇ ਦੱਸਿਆ ਕਿ ਇਹ ਚੋਣ ਰੋਟਰੀ ਸਾਲ 2026-27 ਲਈ ਕੀਤੀ ਗਈ ਹੈ।  ਗੁਲਸ਼ਨ ਸਚਦੇਵਾ ਇੱਕ ਨਾਮਵਰ ਵਪਾਰੀ ਹੋਣ ਦੇ ਨਾਲ-ਨਾਲ ਸਮਾਜ ਸੇਵਕ ਵੀ ਹਨ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਹਮੇਸ਼ਾ ਮੋਹਰੀ ਰਹਿੰਦੇ ਹਨ।  ਗੁਲਸ਼ਨ ਸਚਦੇਵਾ ਇਲਾਕੇ ਦੀਆਂ ਬਹੁਤੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ।  ਉਹਨਾ ਦੇ ਕੰਮ ਦੇ ਮੱਦੇਨਜ਼ਰ, ਉਹਨਾਂ ਨੂੰ ਸਾਲ 2026-27 ਲਈ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਦਾ ਪ੍ਰਧਾਨ ਬਣਾਇਆ ਗਿਆ ਹੈ। ਪ੍ਰਧਾਨ ਗੁਲਸ਼ਨ ਸਚਦੇਵਾ ਨੇ ਦੱਸਿਆ ਕਿ ਉਸਦਾ ਟੀਚਾ 52 ਹਫ਼ਤਿਆਂ ਵਿੱਚ 52 ਸਮਾਜ ਸੇਵੀ ਪ੍ਰਾਜੈਕਟ ਕਰਨਾ ਹੈ। ਖ਼ਾਸਕਰ ਗਰੀਬ ਲੜਕੀਆਂ ਦਾ ਵਿਆਹ, ਲੋੜਵੰਦ ਵਿਦਿਆਰਥੀਆਂ ਲਈ 1 ਲੱਖ ਰੁਪਏ ਦਾ ਮੁਫਤ ਬੀਮਾ, ਮੈਡੀਕਲ ਕੈਂਪਾਂ ਦਾ ਆਯੋਜਨ, ਖੂਨਦਾਨ ਕੈਂਪ, ਬਰਸਾਤ ਦੇ ਮੌਸਮ ਵਿੱਚ ਰੁੱਖ ਲਗਾਉਣ ਦੇ ਪ੍ਰਾਜੈਕਟ ਵਿਸ਼ੇਸ਼ ਤੋਰ ਤੇ ਰੱਖੇ ਗਏ ਹਨ।  

 ਪੀ ਡੀ ਜੀ ਵਿਜੈ ਅਰੋੜਾ, ਰੋਟੇਰੀਅਨ ਅਸ਼ੋਕ ਬਹਿਲ, ਸਾਬਕਾ ਪ੍ਰਧਾਨ  ਬਲਦੇਵ ਸਲੂਜਾ, ਅਨਿਲ ਚੋਪੜਾ, ਰੋਟੇਰੀਅਨ ਦਸ਼ਮੇਸ਼ ਸੇਠੀ, ਰੋਟੇਰੀਅਨ ਬੀ. ਐੱਸ. ਸੰਧੂ, ਰੋਟੇਰੀਅਨ ਹਰਵਿੰਦਰ ਘਈ, ਐ ਜੀ ਰਾਹੁਲ ਕੱਕੜ, ਸੁਖਦੇਵ ਸ਼ਰਮਾ ਨੇ ਮੁਬਾਰਕਬਾਦ ਦਿੱਤੀ ਅਤੇ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

ਪੂਰਨ ਗੁਰੂ ਦੀ ਸ਼ਰਨ ਹੀ ਮਨੁੱਖ ਨੂੰ ਭਵ ਸਾਗਰ ਤੋਂ ਪਾਰ ਲੰਘਾਉਂਦੀ ਹੈ-ਸਾਧਵੀ ਹਰਜੀਤ ਭਾਰਤੀ ਜੀ

Tue Jul 14 , 2026
(ਪੰਜਾਬ) ਫਿਰੋਜਪੁਰ 13 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

You May Like

Breaking News

advertisement