
ਪੰਜਾਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਫੱਤੇ ਵਾਲਾ ਵਿਖੇ ਹੜਾਂ ਕਾਰਨ ਨੁਕਸਾਨੇ ਘਰ ਦੀ ਮੁੜ ਉਸਾਰੀ ਦੀ ਕੀਤੀ ਸ਼ੁਰੂਆਤ
ਫਿਰੋਜ਼ਪੁਰ,12 ਜੂਨ ()- ਮਾਨਵਤਾ ਦੇ ਮਸੀਹਾ ਵੱਜੋਂ ਜਾਣੇ ਉੱਘੇ ਸਮਾਜ ਸੇਵੀ ਡਾ ਐਸ ਪੀ ਸਿੰਘ ਉਬਰਾਏ ਦੀ ਯੋਗ ਅਗਵਾਈ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਿਆਟਲ ਸੰਗਤ ਯੂ ਐਸ ਏ ਦੇ ਵਿਸ਼ੇਸ਼ ਸਹਿਯੋਗ ਨਾਲ ਡਾ ਆਰ ਐਸ ਅਟਵਾਲ ਦੀ ਦੇਖ ਰੇਖ ਹੇਠ ਹੜ੍ਹ ਪ੍ਰਭਾਵਿਤ ਪਿੰਡਾ ਵਿੱਚ ਲੋਕ ਭਲਾਈ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਪਿੰਡ ਫੱਤੇ ਵਾਲਾ ਵਿਖੇ ਵੀਰ ਸਿੰਘ ਪੁੱਤਰ ਅਮਰੀਕ ਸਿੰਘ ਜਿਸਦਾ ਮਕਾਨ ਹੜ੍ਹਾਂ ਕਾਰਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਉਸਦੀ ਸ਼ੁਰੂਆਤ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਕੋਟ ਆਸਰਾ ਲੈਕੇ ਅਰਦਾਸ ਕਰਨ ਉਪਰੰਤ ਮੁੱਖ ਮਹਿਮਾਨ ਵਜੋਂ ਪਹੁੰਚੇ ਜੀਰਾ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ,ਨਗਰ ਕੌਂਸਲ ਮੱਲਾਂ ਵਾਲਾ ਦੇ ਪ੍ਰਧਾਨ ਮਹਾਂਵੀਰ ਸਿੰਘ, ਗੁਰਮਤਿ ਪ੍ਰਚਾਰ ਜੱਥਾ ਬਾਬਾ ਬਲਕਾਰ ਸਿੰਘ ਜੀ , ਬਾਬਾ ਭਾਗ ਸਿੰਘ ਜੀ, ਸਰਪੰਚ ਸੁਖਦੇਵ ਸਿੰਘ ਅਤੇ ਟਰੱਸਟ ਦੇ ਟੀਮ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਆਪਣੇ ਕਰ-ਕਮਲਾ ਨਾਲ ਨੀਂਹ ਰੱਖੀ ਗਈ ਇਸ ਮੌਕੇ ਜੀਰਾ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ ਵੱਲੋਂ ਡਾ ਓਬਰਾਏ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਗਈ।
ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ,ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਅਤੇ ਪਿੰਡ ਦੇ ਮੋਹਤਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਪਹੁੰਚਣ ਤੇ ਜੀ ਆਇਆਂ ਆਖਿਆ ਗਿਆ ਅਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਡਾ ਓਬਰਾਏ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਜਦੋਂ ਹੜ ਆਏ ਸਨ ਫਿਰੋਜ਼ਪੁਰ ਜ਼ਿਲ੍ਹੇ ਅੰਦਰ ਉਦੋਂ ਤੋਂ ਹੀ ਮੋਹਰੀ ਹੋਕੇ ਰਾਸ਼ਨ, ਲੋੜੀਂਦਾ ਸਮਾਨ,ਹਜ਼ਾਰਾਂ ਕੁਇੰਟਲ ਪਸ਼ੂ ਦਾ ਅਚਾਰ ਪਹੁੰਚਾਇਆ ਗਿਆ ਸੀ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੀਆਂ ਜਿਹਨਾਂ ਧੀਆਂ ਦੇ ਵਿਆਹ ਰੱਖੇ ਹੋਏ ਸਨ ਉਹਨਾਂ ਲੱਗਭੱਗ 80 ਧੀਆਂ ਨੂੰ ਉਹਨਾਂ ਦੇ ਵਿਆਹਾਂ ਮੌਕੇ ਸ਼ਗਨ ਵਜੋਂ ਇੱਕ -ਇੱਕ ਲੱਖ ਰੁਪਏ ਦੇ 80 ਲੱਖ ਰਾਸ਼ੀ ਦੇ ਚੈੱਕ ਭੇਟ ਕੀਤੇ ਗਏ ਸਨ।
ਇਸ ਮੌਕੇ ਵੀਰ ਸਿੰਘ ਦੇ ਪਰਿਵਾਰ ਵੱਲੋਂ ਡਾ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੀਂਹ ਹਨੇਰੀਆਂ ਵਿੱਚ ਉਹਨਾਂ ਦਾ ਪਰਿਵਾਰ ਛੋਟੇ ਬੱਚਿਆਂ ਨਾਲ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਸੀ ਇਸ ਮੱਦਦ ਲਈ ਉਹ ਹਮੇਸ਼ਾ ਡਾ ਓਬਰਾਏ ਦੇ ਰਿਣੀ ਰਹਿਣਗੇ ।
ਇਸ ਮੌਕੇ ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜ਼ੀਰਾ ਰਣਜੀਤ ਸਿੰਘ ਰਾਏ,ਬਲਵਿੰਦਰ ਪਾਲ ਸ਼ਰਮਾ, ਤਲਵਿੰਦਰ ਕੌਰ,ਕਿਰਨ ਪੇਂਟਰ,ਰਾਮ ਸਿੰਘ ਅਤੇ ਪਿੰਡ ਦੇ ਮੋਹਤਬਰ ਬੰਦੇ ਮੌਜੂਦ ਸਨ
(ਪੰਜਾਬ)ਫਿਰੋਜ਼ਪੁਰ,12 ਜੂਨ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਮਾਨਵਤਾ ਦੇ ਮਸੀਹਾ ਵੱਜੋਂ ਜਾਣੇ ਉੱਘੇ ਸਮਾਜ ਸੇਵੀ ਡਾ ਐਸ ਪੀ ਸਿੰਘ ਉਬਰਾਏ ਦੀ ਯੋਗ ਅਗਵਾਈ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਿਆਟਲ ਸੰਗਤ ਯੂ ਐਸ ਏ ਦੇ ਵਿਸ਼ੇਸ਼ ਸਹਿਯੋਗ ਨਾਲ ਡਾ ਆਰ ਐਸ ਅਟਵਾਲ ਦੀ ਦੇਖ ਰੇਖ ਹੇਠ ਹੜ੍ਹ ਪ੍ਰਭਾਵਿਤ ਪਿੰਡਾ ਵਿੱਚ ਲੋਕ ਭਲਾਈ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਪਿੰਡ ਫੱਤੇ ਵਾਲਾ ਵਿਖੇ ਵੀਰ ਸਿੰਘ ਪੁੱਤਰ ਅਮਰੀਕ ਸਿੰਘ ਜਿਸਦਾ ਮਕਾਨ ਹੜ੍ਹਾਂ ਕਾਰਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਉਸਦੀ ਸ਼ੁਰੂਆਤ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਕੋਟ ਆਸਰਾ ਲੈਕੇ ਅਰਦਾਸ ਕਰਨ ਉਪਰੰਤ ਮੁੱਖ ਮਹਿਮਾਨ ਵਜੋਂ ਪਹੁੰਚੇ ਜੀਰਾ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ,ਨਗਰ ਕੌਂਸਲ ਮੱਲਾਂ ਵਾਲਾ ਦੇ ਪ੍ਰਧਾਨ ਮਹਾਂਵੀਰ ਸਿੰਘ, ਗੁਰਮਤਿ ਪ੍ਰਚਾਰ ਜੱਥਾ ਬਾਬਾ ਬਲਕਾਰ ਸਿੰਘ ਜੀ , ਬਾਬਾ ਭਾਗ ਸਿੰਘ ਜੀ, ਸਰਪੰਚ ਸੁਖਦੇਵ ਸਿੰਘ ਅਤੇ ਟਰੱਸਟ ਦੇ ਟੀਮ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਆਪਣੇ ਕਰ-ਕਮਲਾ ਨਾਲ ਨੀਂਹ ਰੱਖੀ ਗਈ।
ਇਸ ਮੌਕੇ ਜੀਰਾ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ ਵੱਲੋਂ
ਡਾ ਓਬਰਾਏ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਗਈ।
ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ,ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਅਤੇ ਪਿੰਡ ਦੇ ਮੋਹਤਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਪਹੁੰਚਣ ਤੇ ਜੀ ਆਇਆਂ ਆਖਿਆ ਗਿਆ ਅਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਡਾ ਓਬਰਾਏ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਜਦੋਂ ਹੜ ਆਏ ਸਨ ਫਿਰੋਜ਼ਪੁਰ ਜ਼ਿਲ੍ਹੇ ਅੰਦਰ ਉਦੋਂ ਤੋਂ ਹੀ ਮੋਹਰੀ ਹੋਕੇ ਰਾਸ਼ਨ, ਲੋੜੀਂਦਾ ਸਮਾਨ,ਹਜ਼ਾਰਾਂ ਕੁਇੰਟਲ ਪਸ਼ੂ ਦਾ ਅਚਾਰ ਪਹੁੰਚਾਇਆ ਗਿਆ ਸੀ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੀਆਂ ਜਿਹਨਾਂ ਧੀਆਂ ਦੇ ਵਿਆਹ ਰੱਖੇ ਹੋਏ ਸਨ। ਉਹਨਾਂ ਲੱਗਭੱਗ 80 ਧੀਆਂ ਨੂੰ ਉਹਨਾਂ ਦੇ ਵਿਆਹਾਂ ਮੌਕੇ ਸ਼ਗਨ ਵਜੋਂ ਇੱਕ -ਇੱਕ ਲੱਖ ਰੁਪਏ ਦੇ 80 ਲੱਖ ਰਾਸ਼ੀ ਦੇ ਚੈੱਕ ਭੇਟ ਕੀਤੇ ਗਏ ਸਨ।
ਇਸ ਮੌਕੇ ਵੀਰ ਸਿੰਘ ਦੇ ਪਰਿਵਾਰ ਵੱਲੋਂ ਡਾ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੀਂਹ ਹਨੇਰੀਆਂ ਵਿੱਚ ਉਹਨਾਂ ਦਾ ਪਰਿਵਾਰ ਛੋਟੇ ਬੱਚਿਆਂ ਨਾਲ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਸੀ ਇਸ ਮੱਦਦ ਲਈ ਉਹ ਹਮੇਸ਼ਾ ਡਾ ਓਬਰਾਏ ਦੇ ਰਿਣੀ ਰਹਿਣਗੇ ।
ਇਸ ਮੌਕੇ ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜ਼ੀਰਾ ਰਣਜੀਤ ਸਿੰਘ ਰਾਏ,ਬਲਵਿੰਦਰ ਪਾਲ ਸ਼ਰਮਾ, ਤਲਵਿੰਦਰ ਕੌਰ,ਕਿਰਨ ਪੇਂਟਰ,ਰਾਮ ਸਿੰਘ ਅਤੇ ਪਿੰਡ ਦੇ ਮੋਹਤਬਰ ਬੰਦੇ ਮੌਜੂਦ ਸਨ।


